![]() |
| ਦੁਕਾਨਾਂ ਅੱਗੇ ਟ੍ਰੈਕਟਰ ਟਰਾਲੀਆਂ ਤੋਂ ਪ੍ਰੇਸ਼ਾਨ ਦੁਕਾਨਦਾਰ ਜਾਣਕਾਰੀ ਸਾਂਝੀ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 16 ਮਈ (ਜ਼ੀਸ਼ਾਨ): ਮੰਡੀ ਵਿੱਚ ਕਣਕ ਦੇ ਆਉਣ ਤੋਂ ਬਾਅਦ ਢੋਆ-ਢੁਆਈ ਲਈ ਕੰਪਨੀਆਂ ਵੱਲੋਂ ਸੜਕ ਕਿਨਾਰੇ ਖੜੀਆਂ ਕੀਤੀਆਂ ਟਰੈਕਟਰ-ਟਰਾਲੀਆਂ ਕਾਰਨ ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਕ ਦੁਕਾਨਦਾਰਾਂ ਗੁਰਿੰਦਰ ਸਿੰਘ ਮਸੂ, ਬਿਕਰਮਜੀਤ ਸਿੰਘ, ਵਿਕਾਸ, ਅਜੀਤ ਸਿੰਘ, ਰਾਜ ਕੁਮਾਰ, ਸਤਪਾਲ ਸਿੰਘ, ਰਾਜੂ ਆਦਿ ਨੇ ਦੱਸਿਆ ਕਿ ਟਰਾਲੀਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਖਾਸ ਕਰਕੇ ਐਮਬੂਲੈਂਸਾਂ, ਸਕੂਲੀ ਬੱਚਿਆਂ ਨੂੰ ਮੁਸ਼ਕਲਾਂ ਆ ਰਹੀਆਂ ਹਨ।
ਦੁਕਾਨਦਾਰਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸੰਬੰਧਿਤ ਵਿਭਾਗਾਂ ਕੋਲੋਂ ਮੰਗ ਕੀਤੀ ਹੈ ਕਿ ਟਰਾਲੀਆਂ ਨੂੰ ਜਲਦੀ ਹਟਾ ਕੇ ਟਰੈਫਿਕ ਸਮੱਸਿਆ ਦਾ ਹੱਲ ਕੀਤਾ ਜਾਵੇ। ਇਸ ਸਬੰਧੀ ਉਹਨਾਂ ਨੇ ਕਾਦੀਆਂ ਥਾਣੇ ਅਤੇ ਮਾਰਕਫੈਡ ਇੰਸਪੈਕਟਰ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ।
ਕਾਦੀਆਂ ਪੁਲਿਸ ਅਤੇ ਮਾਰਕਫੈਡ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
