ਕਾਦੀਆਂ ਚ ਬਿਜਲੀ ਕਾਮਿਆਂ ਵੱਲੋਂ ਪਰਚਮ ਲਹਿਰਾ ਕੇ ਮਨਾਇਆ ਮਈ ਦਿਵਸ

Uploaded Image
ਕਾਦੀਆਂ ਪਾਵਰਕੌਮ ਸਬ ਡਵੀਜ਼ਨ ਦਫ਼ਤਰ ਅੱਗੇ ਬਿਜਲੀ ਕਾਮਿਆਂ ਵੱਲੋਂ ਪਰਚਮ ਲਹਿਰਾ ਕੇ ਮਈ ਦਿਵਸ ਮਨਾਉਂਦਿਆਂ ਆਗੂ । (ਜ਼ੀਸ਼ਾਨ)

ਕਾਦੀਆਂ, 1 ਮਈ (ਜ਼ੀਸ਼ਾਨ) – ਪਾਵਰਕੌਮ ਸਬ ਡਵੀਜ਼ਨ ਕਾਦੀਆਂ ਦਫ਼ਤਰ ਅੱਗੇ ਬਿਜਲੀ ਕਾਮਿਆਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸੂਹੇ ਪਰਚਮ ਲਹਿਰਾ ਕੇ ਮਈ ਦਿਵਸ ਮਨਾਇਆ ਗਿਆ। ਸਮਾਗਮ ਦੀ ਅਗਵਾਈ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਗੁਰਾਇਆ ਅਤੇ ਫੈਡਰੇਸ਼ਨ ਏਟਕ ਦੇ ਆਗੂ ਹਰਪ੍ਰੀਤ ਸਿੰਘ ਨੇ ਸਾਂਝੇ ਤੌਰ ‘ਤੇ ਕੀਤੀ।
ਆਗੂਆਂ ਨੇ ਸੰਬੋਧਨ ਕਰਦਿਆਂ 1886 ਦੀ ਸ਼ਿਕਾਗੋ ਹੜਤਾਲ ਅਤੇ ਮਜ਼ਦੂਰਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਕਿਹਾ ਕਿ ਮਜ਼ਦੂਰ ਹੱਕਾਂ ਦੀ ਰੱਖਿਆ ਲਈ ਸੰਘਰਸ਼ ਜਾਰੀ ਰੱਖਣਾ ਲਾਜ਼ਮੀ ਹੈ। ਉਨ੍ਹਾਂ ਨੇ ਮੌਜੂਦਾ ਮਜ਼ਦੂਰ ਨੀਤੀਆਂ ‘ਤੇ ਚਿੰਤਾ ਜਤਾਈ ਅਤੇ 8 ਘੰਟੇ ਦਿਹਾੜੀ, ਪੱਕੇ ਰੁਜ਼ਗਾਰ ਅਤੇ ਘੱਟੋ-ਘੱਟ ਮਜ਼ਦੂਰੀ ਲਾਗੂ ਕਰਨ ਦੀ ਮੰਗ ਕੀਤੀ।
ਇਸ ਮੌਕੇ ਦਲਜੀਤ ਸਿੰਘ ਸਿੱਧਵਾਂ, ਪਿਆਰਾ ਸਿੰਘ ਭਾਮੜੀ, ਬਾਵਾ ਸਿੰਘ ਠੀਕਰੀਵਾਲ, ਸਤਨਾਮ ਸਿੰਘ ਖਾਰਾ, ਜਗਤਾਰ ਸਿੰਘ ਖੁੰਡਾ, ਪ੍ਰੇਮ ਕੁਮਾਰ, ਹਰਦੀਪ ਸਿੰਘ ਸੇਖੋਂ, ਦਲਜਿੰਦਰ ਸਿੰਘ, ਸੰਤੋਖ ਸਿੰਘ , ਬਿਕਰਮ ਜੀਤ ਸਿੰਘ, ਦਵਿੰਦਰ ਜੀਤ, ਤਿਲਕ ਰਾਜ ਆਦਿ ਸ਼ਾਮਲ ਹੋਏ।

Post a Comment

© Qadian Times. All rights reserved. Distributed by ASThemesWorld