![]() |
| ਕਾਦੀਆਂ ਦੇ ਬਾਜਵਾ ਸਕੂਲ ਵਿੱਚ ਮਜ਼ਦੂਰ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਮਿਹਨਤ ਦੇ ਸਨਮਾਨ ਦਾ ਸੰਦੇਸ਼ ਦਿੰਦੇ ਹੋਏ। (ਜ਼ੀਸ਼ਾਨ) |
ਕਾਦੀਆਂ, 1 ਮਈ (ਜ਼ੀਸ਼ਾਨ) – ਐਸ. ਐਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਸਭਾ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਭਾਸ਼ਣ, ਕਵਿਤਾ ਅਤੇ ਨੁੱਕੜ ਨਾਟਕ ਰਾਹੀਂ ਮਿਹਨਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਕਲਾਸ 7 ਦੀ ਵਿਦਿਆਰਥਣ ਸਿਮਰਨ ਦੇ ਭਾਸ਼ਣ ਅਤੇ ਕਲਾਸ 9 ਦੇ ਨਾਟਕ ‘ਸ਼੍ਰਮ ਹੀ ਪੂਜਾ ਹੈ’ ਨੇ ਖਾਸ ਆਕਰਸ਼ਣ ਪੈਦਾ ਕੀਤਾ। ਐਨ.ਐਸ.ਐਸ ਇਕਾਈ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ, ਜਦਕਿ ਐਨ.ਸੀ.ਸੀ ਕੈਡੇਟਸ ਨੇ ਰੈਲੀ ਕੱਢ ਕੇ ਮਜ਼ਦੂਰਾਂ ਦੇ ਸਨਮਾਨ ਦਾ ਸੰਦੇਸ਼ ਦਿੱਤਾ।
ਸਕੂਲ ਦੇ ਡਰੈਕਟਰ ਐਮ. ਐਲ. ਸ਼ਰਮਾ (ਨੇਸ਼ਨਲ ਅਵਾਰਡੀ), ਚੇਅਰਮੈਨ ਡਾ. ਰਾਜੇਸ਼ ਸ਼ਰਮਾ ਅਤੇ ਪ੍ਰਿੰਸੀਪਲ ਕੋਮਲ ਅਗਰਵਾਲ ਨੇ ਆਪਣੇ ਸੰਦੇਸ਼ ਵਿੱਚ ਮਜ਼ਦੂਰਾਂ ਨੂੰ ਸਮਾਜ ਦੀ ਰੀੜ੍ਹ ਦੱਸਦੇ ਹੋਏ ਉਨ੍ਹਾਂ ਦੇ ਸਨਮਾਨ ‘ਤੇ ਜ਼ੋਰ ਦਿੱਤਾ। ਅੰਤ ਵਿੱਚ ਵਿਦਿਆਰਥੀਆਂ ਨੇ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਸ਼ਪਥ ਲਈ। ਇਸ ਮੌਕੇ ਉਪ-ਪ੍ਰਿੰਸੀਪਲ ਕਪਿਲ ਸ਼ਰਮਾ ਸਮੇਤ ਸਟਾਫ ਮੌਜੂਦ ਰਿਹਾ।
