ਪੈਟਰੋਲ ਪੰਪ ‘ਤੇ ਡੀਜ਼ਲ ਨਾ ਮਿਲਣ ‘ਤੇ ਕਿਸਾਨ ਆਗੂਆਂ ਦਾ ਰੋਸ ਪ੍ਰਦਰਸ਼ਨ

Uploaded Image
ਪੈਟ੍ਰੋਲ ਪੰਪ ਤੇ ਰੋਸ ਪ੍ਰਗਟ ਕਰਦੇ ਕਿਸਾਨ ਆਗੂ ਹਰਭਜਨ ਸਿੰਘ ਨੱਤ ਤੇ ਹੋਰ। (ਜ਼ੀਸ਼ਾਨ)

ਕਾਦੀਆਂ, 2 ਮਈ (ਜ਼ੀਸ਼ਾਨ) – ਮਰੀਜ਼ ਨੂੰ ਲੈ ਕੇ ਜਾ ਰਹੇ ਕਿਸਾਨ ਆਗੂ ਦੀ ਗੱਡੀ ਵਿੱਚ ਡੀਜ਼ਲ ਨਾ ਪਾਏ ਜਾਣ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਪੈਟਰੋਲ ਪੰਪ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨ ਮਜ਼ਦੂਰ ਨੌਜਵਾਨ ਏਕਤਾ ਪੰਜਾਬ ਦੇ ਆਗੂ ਹਰਭਜਨ ਸਿੰਘ ਨੱਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਿਕ ਮੈਂਬਰ ਨੂੰ ਇਲਾਜ ਲਈ ਲੈ ਕੇ ਜਾ ਰਹੇ ਸਨ, ਪਰ ਬਟਾਲਾ-ਕਾਦੀਆਂ ਰੋਡ ‘ਤੇ ਪੈਟਰੋਲ ਪੰਪ ‘ਤੇ ਕਰਮਚਾਰੀਆਂ ਨੇ ਉਨ੍ਹਾਂ ਦੀ ਗੱਡੀ ਵਿੱਚ ਡੀਜ਼ਲ ਪਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਮੁਤਾਬਕ, ਮਰੀਜ਼ ਹੋਣ ਦੇ ਬਾਵਜੂਦ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ ਅਤੇ ਜਦੋਂ ਵਾਰੀ ਆਈ ਤਾਂ ਡੀਜ਼ਲ ਖਤਮ ਹੋ ਗਿਆ।
ਬਾਅਦ ਵਿੱਚ ਸਾਥੀਆਂ ਵੱਲੋਂ ਹੋਰ ਪੰਪ ਤੋਂ ਡੀਜ਼ਲ ਲਿਆ ਕੇ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਪੰਪ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਅਜਿਹੇ ਕਰਮਚਾਰੀਆਂ ‘ਤੇ ਕਾਰਵਾਈ ਕੀਤੀ ਜਾਵੇ ਜੋ ਐਮਰਜੈਂਸੀ ਹਾਲਤ ਨੂੰ ਨਹੀਂ ਸਮਝਦੇ। ਇਸ ਮੌਕੇ ਹਰਭਜਨ ਸਿੰਘ ਨੱਤ ਸਮੇਤ ਕਈ ਕਿਸਾਨ ਮੌਜੂਦ ਰਹੇ।

Post a Comment

© Qadian Times. All rights reserved. Distributed by ASThemesWorld