![]() |
| ਕਾਦੀਆਂ ਦੇ ਗੁਰਦੁਆਰਾ ਅਕਾਲਗੜ੍ਹ ਵਿਖੇ ਲਗਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਡਾਕਟਰ। (ਜ਼ੀਸ਼ਾਨ) |
ਕਾਦੀਆਂ, 29 ਅਪ੍ਰੈਲ (ਜ਼ੀਸ਼ਾਨ) – ਗੁਰਦੁਆਰਾ ਮੁਹੱਲਾ ਅਕਾਲਗੜ੍ਹ ਵਿਖੇ ਸੁੱਖ ਹਸਪਤਾਲ ਕਾਦੀਆਂ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਹੱਡੀ, ਇਸਤਰੀ ਰੋਗ, ਚਮੜੀ ਰੋਗ ਅਤੇ ਸ਼ੂਗਰ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕਰਕੇ ਦਵਾਈਆਂ ਦਿੱਤੀਆਂ।
ਡਾ. ਅਕਸ਼ਦੀਪ ਸਿੰਘ, ਡਾ. ਦਿਲਪ੍ਰੀਤ ਕੌਰ, ਡਾ. ਆਕਾਸ਼ ਅਤੇ ਡਾ. ਦਿਵੰਸ਼ ਨੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਹੋਏ ਸਹੀ ਖੁਰਾਕ, ਨਿਯਮਿਤ ਕਸਰਤ ਅਤੇ ਸਮੇਂ-ਸਿਰ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਡਾਕਟਰਾਂ ਨੇ ਖ਼ਾਸ ਕਰਕੇ ਮੌਸਮੀ ਧੂੜ ਕਾਰਨ ਸਾਹ ਦੀਆਂ ਬਿਮਾਰੀਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ।
ਇਸ ਮੌਕੇ ਸੁਖਵਿੰਦਰ ਉਰਫ ਸੁੱਖ ਭਾਟੀਆ ਨੇ ਦੱਸਿਆ ਕਿ ਸੁੱਖ ਹਸਪਤਾਲ 24 ਘੰਟੇ ਮਰੀਜ਼ਾਂ ਦੀ ਸੇਵਾ ਲਈ ਉਪਲਬਧ ਹੈ ਅਤੇ ਇੱਥੇ ਸਸਤਾ ਤੇ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਨੌਜਵਾਨ ਸੇਵਕ ਜਥਾ ਦੇ ਪ੍ਰਧਾਨ ਅਵਤਾਰ ਸਿੰਘ ਭਾਟੀਆ, ਰੋਡੇ ਭਾਟੀਆ, ਬਿਕਰਮਜੀਤ ਸਿੰਘ ਭਾਟੀਆ, ਤਰਲੋਚਨ ਸਿੰਘ ਆਦਿ ਨੇ ਹਸਪਤਾਲ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ।
