![]() |
| ਕਾਦੀਆਂ ਦੇ ਸੇਂਟ ਜੋਸਫ਼ਜ਼ ਸਕੂਲ ਦੇ ਹੋਣਹਾਰ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 24 ਅਪ੍ਰੈਲ (ਜ਼ੀਸ਼ਾਨ) – ਸੇਂਟ ਜੋਸਫ਼ਜ਼ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਏ.ਐਸ.ਆਈ.ਐਸ.ਸੀ. ਜੋਨਲ ਐਥਲੈਟਿਕਸ ਮੁਕਾਬਲੇ 2026-27 ਵਿੱਚ ਬੇਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਅੰਡਰ-14 ਵਰਗ ਵਿੱਚ ਦਿਵਨਸਰੀਤ ਕੌਰ ਨੇ 100 ਮੀਟਰ ਦੌੜ ਵਿੱਚ ਸੋਨੇ ਦਾ ਤਗਮਾ ਜਿੱਤਿਆ। ਅੰਡਰ-17 ਵਰਗ ਵਿੱਚ ਚਾਹਤ ਨੇ 1500 ਮੀਟਰ ਦੌੜ ਵਿੱਚ ਚਾਂਦੀ, ਹਰਲੀਨ ਕੌਰ ਨੇ ਲੰਬੀ ਛਾਲ ਵਿੱਚ ਚਾਂਦੀ ਅਤੇ ਕ੍ਰਿਸਟੀ ਨੇ 200 ਮੀਟਰ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸੇ ਵਰਗ ਵਿੱਚ ਕ੍ਰਿਸਟੀ, ਹਰਲੀਨ ਕੌਰ, ਅਸ਼ਰੀਨ ਰਿਆੜ ਅਤੇ ਅਸਮਪ੍ਰੀਤ ਕੌਰ ਦੀ 4×100 ਮੀਟਰ ਰਿਲੇ ਟੀਮ ਨੇ ਵੀ ਕਾਂਸੀ ਦਾ ਤਗਮਾ ਜਿੱਤਿਆ।
ਅੰਡਰ-19 ਵਰਗ ਵਿੱਚ ਨਵਦੀਪ ਕੌਰ ਨੇ ਜੈਵਲਿਨ ਥ੍ਰੋ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ।
ਇਸ ਮੌਕੇ ਸਕੂਲ ਡਾਇਰੈਕਟਰ ਫਾਦਰ ਵਿਲੀਅਮ ਸਹੋਤਾ ਅਤੇ ਪ੍ਰਿੰਸੀਪਲ ਸਿਸਟਰ ਜੋਸੀਆ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਇਸ ਸਫਲਤਾ ਦਾ ਸਿਹਰਾ ਪੀ.ਟੀ. ਅਧਿਆਪਕਾ ਮਿਸ ਆਰਤੀ ਦੀ ਮਿਹਨਤ ਅਤੇ ਮਾਰਗਦਰਸ਼ਨ ਨੂੰ ਦਿੱਤਾ।
