ਸੇਖਵਾਂ ਥਾਣੇ ਤੋਂ ਫਰਾਰ ਕਤਲ ਕੇਸ ਦਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰ, ਸਾਥੀ ਵੀ ਕਾਬੂ

Uploaded Image
ਗ੍ਰਿਫ਼ਤਾਰ ਕੀਤੇ ਗਏ ਕਤਲ ਕੇਸ ਦੇ ਮੁਲਜ਼ਮ ਅਤੇ ਉਸਦੇ ਸਾਥੀ, ਨਾਲ ਜਾਣਕਾਰੀ ਦਿੰਦੀਆਂ ਐਸ.ਐਚ.ਓ. ਰਜਵੰਤ ਕੌਰ ਆਪਣੀ ਟੀਮ ਨਾਲ। (ਜ਼ੀਸ਼ਾਨ)

ਕਾਦੀਆਂ, 27 ਅਪ੍ਰੈਲ (ਜ਼ੀਸ਼ਾਨ) – ਥਾਣਾ ਸੇਖਵਾਂ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਹਵਾਲਾਤ ਤੋੜ ਕੇ ਫਰਾਰ ਹੋਏ ਕਤਲ ਕੇਸ ਦੇ ਮੁਲਜ਼ਮ ਨੂੰ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਯਾਦ ਰਹੇ ਕਿ ਬੀਤੇ ਦਿਨਾਂ ਕਤਲ ਕੇਸ ਦਾ ਮੁਲਜ਼ਮ ਗੁਰਮੀਤ ਸਿੰਘ ਉਰਫ਼ ਜਿੰਦੀ ਅਤੇ ਇੱਕ ਨਸ਼ਾ ਤਸਕਰ ਹਵਾਲਾਤ ਤੋਂ ਫਰਾਰ ਹੋ ਗਏ ਸਨ। ਨਸ਼ਾ ਤਸਕਰ ਨੂੰ ਪੁਲਿਸ ਪਹਿਲਾਂ ਹੀ ਸਤਕੋਹਾ ਡਰੇਨ ਨੇੜੇ ਤੋਂ ਕਾਬੂ ਕਰ ਚੁੱਕੀ ਸੀ, ਜਦਕਿ ਦੂਜੇ ਮੁਲਜ਼ਮ ਦੀ ਭਾਲ ਜਾਰੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੇਖਵਾਂ ਦੀ ਐਸ.ਐਚ.ਓ. ਰਜਵੰਤ ਕੌਰ ਨੇ ਦੱਸਿਆ ਕਿ ਲਗਾਤਾਰ ਛਾਪੇਮਾਰੀ ਅਤੇ ਪੁੱਛਗਿੱਛ ਦੌਰਾਨ ਪੁਲਿਸ ਨੇ ਲੁਧਿਆਣਾ ਤੋਂ ਗੁਰਮੀਤ ਸਿੰਘ ਉਰਫ਼ ਜਿੰਦੀ ਪੁੱਤਰ ਚੰਨਣ ਸਿੰਘ ਵਾਸੀ ਡੇਹਰੀਵਾਲ ਦਰੋਗਾ ਨੂੰ ਕਾਬੂ ਕਰ ਲਿਆ, ਜੋ ਕਿ ਉੜੀਸਾ ਵੱਲ ਭੱਜਣ ਦੀ ਤਿਆਰੀ ਵਿੱਚ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਪਨਾਹ ਦੇਣ ਦੇ ਦੋਸ਼ ’ਚ ਕੁਲਦੀਪ ਸਿੰਘ ਉਰਫ਼ ਮੰਨਾ ਅਤੇ ਪਰਮਜੀਤ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਖ਼ਿਲਾਫ਼ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Post a Comment

© Qadian Times. All rights reserved. Distributed by ASThemesWorld