ਝੁੱਕੇ ਬਿਜਲੀ ਖੰਭੇ ਤੇ ਲਟਕਦੀਆਂ ਤਾਰਾਂ ਦੇ ਰਹੇ ਹਨ ਹਾਦਸੇ ਨੂੰ ਸੱਦਾ

Uploaded Image
ਸੜਕ ਕਿਨਾਰੇ ਝੁੱਕਿਆ ਬਿਜਲੀ ਖੰਭਾ ਅਤੇ ਲਟਕਦੀਆਂ ਤਾਰਾਂ, ਐਸ.ਡੀ.ਓ ਅੰਮ੍ਰਿਤਪਾਲ ਸਿੰਘ ਜਾਣਕਾਰੀ ਦਿੰਦਿਆਂ (ਜ਼ੀਸ਼ਾਨ)

ਕਾਦੀਆਂ, 23 ਅਪ੍ਰੈਲ (ਜ਼ੀਸ਼ਾਨ) – ਰਾਧਾ ਸੁਆਮੀ ਸਤਸੰਗ ਭਵਨ ਬਟਾਲਾ ਰੋਡ ਨੇੜੇ ਕੋਲ ਡੱਲਾ ਮੋੜ ਰੋਡ ’ਤੇ ਝੁੱਕੇ ਬਿਜਲੀ ਖੰਭੇ ਅਤੇ ਲਟਕਦੀਆਂ ਹਾਈ ਵੋਲਟੇਜ ਤਾਰਾਂ ਕਾਰਨ ਹਾਦਸੇ ਦਾ ਖਤਰਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਮੁਤਾਬਕ ਖੰਭਾ ਲੰਮੇ ਸਮੇਂ ਤੋਂ ਨਾਲੇ ਵੱਲ ਝੁੱਕਿਆ ਹੋਇਆ ਹੈ ਅਤੇ ਤਾਰਾਂ ਦਰੱਖਤਾਂ ਵਿੱਚ ਲਟਕ ਰਹੀਆਂ ਹਨ।
ਇਸ ਸਬੰਧੀ ਗੁਰਪ੍ਰੀਤ ਸਿੰਘ ਕਾਦੀਆਂ, ਬਲਵਿੰਦਰ ਸਿੰਘ, ਮਨਜੀਤ ਸਿੰਘ, ਰਾਜਬੀਰ ਕੌਰ, ਜਸਬੀਰ ਸਿੰਘ ਅਤੇ ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਡਿੱਗੇ ਦਰੱਖਤ ਅਤੇ ਥੱਲੇ ਆਈਆਂ ਤਾਰਾਂ ਕਿਸੇ ਵੀ ਵੇਲੇ ਜਾਨੀ-ਮਾਲੀ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਨੇ ਬਿਜਲੀ ਵਿਭਾਗ ਅਤੇ ਜੰਗਲਾਤ ਵਿਭਾਗ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਬਿਜਲੀ ਵਿਭਾਗ ਦੇ ਐਸ.ਡੀ.ਓ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਜਲਦ ਇਸ ਦਾ ਹੱਲ ਕਰਵਾਇਆ ਜਾਵੇਗਾ।   

Post a Comment

© Qadian Times. All rights reserved. Distributed by ASThemesWorld