| ਸਮਾਜ ਸੇਵਾ ਸੰਸਥਾ ਠੀਕਰੀਵਾਲ ਵੱਲੋਂ ਮਿਸਤਰੀ ਭਰਾਵਾਂ ਦੀ ਮਦਦ ਕਰਦਿਆਂ ਪ੍ਰਧਾਨ ਹਰਪਿੰਦਰ ਸਿੰਘ। (ਜ਼ੀਸ਼ਾਨ) |
ਕਾਦੀਆਂ, 12 ਜਨਵਰੀ (ਜ਼ੀਸ਼ਾਨ) – ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੀ ਆ ਰਹੀ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਸਮਾਜ ਸੇਵਾ ਸੰਸਥਾ ਠੀਕਰੀਵਾਲ ਦੇ ਵੱਲੋਂ ਮਿਸਤਰੀ ਭਰਾਵਾਂ ਦੀ ਮਦਦ ਕੀਤੀ ਗਈ। ਜਿਸ ਵਿੱਚ ਜਰੂਰਤਮੰਦ ਸਮਾਨ ਮਿਸਤਰੀਆ ਨੂੰ ਦਿੱਤਾ ਗਿਆ।
ਇਸ ਸਬੰਧੀ ਸੰਸਥਾ ਦੇ ਪ੍ਰਧਾਨ ਹਰਪਿੰਦਰ ਸਿੰਘ ਠੀਕਰੀਵਾਲ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਅਜਿਹੇ ਕਾਰਜ ਕਰਦੇ ਆ ਰਹੇ ਹਨ ਜਿਸ ਵਿੱਚ ਉਹ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਹਨ। ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਉਹਨਾਂ ਦੇ ਵੱਲੋਂ ਮਿਸਤਰੀ ਭਰਾਵਾਂ ਨੂੰ ਜਰੂਰਤਮੰਦ ਸਮਾਨ ਦਿੱਤਾ ਗਿਆ। ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਲੋੜਵੰਦਾਂ ਦੀ ਮਦਦ ਕਰਨਾ ਹੀ ਅਸਲ ਸਮਾਜ ਸੇਵਾ ਹੈ।
ਮਿਸਤਰੀ ਭਰਾਵਾਂ ਦੇ ਵੱਲੋਂ ਸੰਸਥਾ ਦਾ ਅਤੇ ਸੰਸਥਾ ਦੇ ਪ੍ਰਧਾਨ ਹਰਪਿੰਦਰ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।