ਕਾਦੀਆਂ ਵਿੱਚ ਲੁੱਟਾਂ-ਖੋਹਾਂ ਦਾ ਜ਼ੋਰ, ਤਿੰਨ ਥਾਵਾਂ ਤੇ ਹੋਈਆਂ ਵਾਰਦਾਤਾਂ

ਲੁਟੇਰਿਆਂ ਦੀ ਕਾਰਟੂਨ ਤਸਵੀਰ। (ਜ਼ੀਸ਼ਾਨ)

ਕਾਦੀਆਂ, 25 ਮਾਰਚ (ਜ਼ੀਸ਼ਾਨ) – ਕਾਦੀਆਂ ਸ਼ਹਿਰ ਵਿੱਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਲੁਟੇਰਿਆਂ ਨੇ ਵੱਖ-ਵੱਖ ਥਾਵਾਂ 'ਤੇ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ।
ਰਸ਼ਪਾਲ ਸਿੰਘ ਵਾਸੀ ਬਹਾਦਰਪੁਰ ਰਜੋਵਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕਾਦੀਆਂ ਸਿਵਲ ਲਾਈਨ ਚੌਂਕ ਤੋਂ ਦਵਾਈ ਲੈ ਕੇ ਵਾਪਸ ਆ ਰਹੇ ਸਨ, ਤਾਂ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਨ੍ਹਾਂ ਦੀ ਜੇਬ ਵਿੱਚੋਂ ਪਰਸ ਖੋਹ ਲਿਆ। ਪਰਸ ਵਿੱਚ ਕਰੀਬ 15 ਹਜ਼ਾਰ ਰੁਪਏ ਅਤੇ ਜਰੂਰੀ ਦਸਤਾਵੇਜ਼ ਸਨ। ਇਸੇ ਤਰ੍ਹਾਂ ਅਰਵਿੰਦਰ ਕੌਰ ਵਾਸੀ ਢਪਈ ਦਾ ਵੀ ਪਰਸ ਖੋਹਿਆ ਗਿਆ, ਜਿਸ ਵਿੱਚ ਲਗਭਗ 7 ਹਜ਼ਾਰ ਰੁਪਏ ਅਤੇ ਦੋ ਮੋਬਾਈਲ ਫੋਨ ਸਨ।
ਇੱਕ ਹੋਰ ਘਟਨਾ ਵਿੱਚ ਮਨਜੀਤ ਕੌਰ ਵਾਸੀ ਭਗਤਪੁਰਾ ਤੋਂ ਰਜਾਦਾ ਰੋਡ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕੰਨਾਂ ਦੀਆਂ ਵਾਲੀਆਂ ਝਪਟ ਮਾਰ ਕੇ ਲੈ ਗਏ। ਪੀੜਤਾ ਮੁਤਾਬਕ ਵਾਲੀਆਂ ਕਰੀਬ ਪੰਜ ਗ੍ਰਾਮ ਦੀਆਂ ਸਨ।
ਪੁਲਿਸ ਨੇ ਵੱਖ-ਵੱਖ ਮਾਮਲੇ ਦਰਜ ਕਰਕੇ ਅਣਪਛਾਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Post a Comment

© Qadian Times. All rights reserved. Distributed by ASThemesWorld