![]() |
ਕਾਦੀਆਂ ਦੇ ਸਿੱਖ ਨੈਸ਼ਨਲ ਕਾਲਜ ਵਿਖੇ ਗੁਰਦੁਆਰਾ ਸੁਧਾਰ ਲਹਿਰ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਮੌਕੇ ਪ੍ਰਬੰਧਕ ਬੁਲਾਰੇ ਆਦਿ। (ਜ਼ੀਸ਼ਾਨ) |
ਕਾਦੀਆਂ, 31 ਮਾਰਚ (ਜ਼ੀਸ਼ਾਨ) – ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਇਤਿਹਾਸ ਤੇ ਪੰਜਾਬੀ ਵਿਭਾਗ ਵੱਲੋਂ ਗੁਰਦੁਆਰਾ ਸੁਧਾਰ ਲਹਿਰ ਅਧੀਨ ਸਾਕਾ ਸ੍ਰੀ ਨਨਕਾਣਾ ਸਾਹਿਬ ਅਤੇ ਜੈਤੋ ਮੋਰਚੇ ਨੂੰ ਸਮਰਪਿਤ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ਜਥੇਦਾਰ ਸੁਰਜੀਤ ਸਿੰਘ ਤੁਗ਼ਲਵਾਲ, ਸਤਨਾਮ ਸਿੰਘ ਬੁੱਟਰ, ਸਾਬਕਾ ਚੇਅਰਮੈਨ ਤਿਰਲੋਕ ਸਿੰਘ ਬਾਠ ਅਤੇ ਸੇਵਾ-ਮੁਕਤ ਪ੍ਰੋ. ਕੁਲਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਕੁੰਜੀਵਤ ਭਾਸ਼ਣ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਦਿੱਤਾ ਜਦਕਿ ਮੁੱਖ ਬੁਲਾਰੇ ਵਜੋਂ ਡਾ. ਅਮਨਦੀਪ ਬੱਲ ਹਾਜ਼ਰ ਰਹੇ।
ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਡਾ. ਸਤਿੰਦਰ ਕੌਰ, ਪ੍ਰੋ. ਕੁਲਦੀਪ ਕੌਰ, ਪ੍ਰੋ. ਕੁਲਵਿੰਦਰ ਸਿੰਘ ਭਾਟੀਆ, ਪ੍ਰੋ. ਸਤਵਿੰਦਰ ਸਿੰਘ ਅਤੇ ਪ੍ਰੋ. ਮਨਪ੍ਰੀਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸੈਮੀਨਾਰ ਦੀ ਸ਼ੁਰੂਆਤ ਵਿਦਿਆਰਥੀ ਦਿਲਜੀਤ ਸਿੰਘ, ਦਿਲਪ੍ਰੀਤ ਸਿੰਘ, ਸਿਮਰਨ ਸਿੰਘ ਅਤੇ ਸ਼ੁਭਪ੍ਰੀਤ ਸਿੰਘ ਵੱਲੋਂ ਸ਼ਬਦ ਗਾਇਨ ਨਾਲ ਹੋਈ।
ਸੈਮੀਨਾਰ ਦੌਰਾਨ ਪ੍ਰੋ. ਮੋਨਿਕਾ ਮਹਾਜਨ ਨੇ ਵੀ ਪੇਪਰ ਪੇਸ਼ ਕੀਤਾ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਮਾਹਲ, ਅਮਰਜੀਤ ਸਿੰਘ ਭਾਟੀਆ, ਕਾਮਰੇਡ ਗੁਰਮੇਜ ਸਿੰਘ, ਡਾ. ਮਨਜੀਤ ਸਿੰਘ, ਸੱਯਦ ਜੁ਼ਬੇਰ ਅਹਿਮਦ, ਮੁਹੰਮਦ ਨੂਰਉਦੀਨ, ਨਵੀਦ ਅਹਿਮਦ ਫ਼ਜ਼ਲ, ਅਪਾਰਜੀਤ ਸਿੰਘ ਘੁੰਮਣ, ਪਵਿੱਤਰ ਸਿੰਘ, ਮਨਜਿੰਦਰ ਸਿੰਘ, ਹਰਜੀਤ ਸਿੰਘ ਅਤੇ ਪ੍ਰਦੀਪ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਕਾਲਜ ਸਟਾਫ਼ ਵਿੱਚ ਡਾ. ਸਤਿੰਦਰ ਕੌਰ, ਪ੍ਰੋ. ਕੁਲਦੀਪ ਕੌਰ, ਪ੍ਰੋ. ਕੁਲਵਿੰਦਰ ਸਿੰਘ ਭਾਟੀਆ, ਡਾ. ਗੁਰਦੀਪ ਸਿੰਘ, ਪ੍ਰੋ. ਸਤਿੰਦਰ ਸਿੰਘ, ਪ੍ਰੋ. ਰਾਕੇਸ਼ ਕੁਮਾਰ, ਡਾ. ਸਿਮਰਤਪਾਲ ਸਿੰਘ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਬਲਬੀਰ ਕੌਰ, ਪ੍ਰੋ. ਰੂਫ਼ ਰੂਮੀ, ਪ੍ਰੋ. ਜਸਕਿਰਨ ਕੌਰ, ਪ੍ਰੋ. ਅਮਤੁਲ ਬਾਕੀ, ਪ੍ਰੋ. ਆਰਫ਼ਾ ਕਮਰ, ਪ੍ਰੋ. ਪ੍ਰਭਪ੍ਰੀਤ ਕੌਰ, ਪ੍ਰੋ. ਪ੍ਰਭਜੀਤ ਕੌਰ, ਪ੍ਰੋ. ਪੂਜਾ ਪੁਰੀ, ਪ੍ਰੋ. ਸੁਖਦੀਪ ਕੌਰ ਅਤੇ ਪ੍ਰੋ. ਮਿਤਾਲੀ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਰਹੇ।
