![]() | |
|
ਕਾਦੀਆਂ, 25 ਮਾਰਚ (ਜ਼ੀਸ਼ਾਨ) – ਐਸ.ਐਸ. ਬਾਜਵਾ ਸਕੂਲ ਦੇ ਵਿਦਿਆਰਥੀਆਂ ਨੇ ਹਮੇਸ਼ਾਂ ਹੀ ਸ਼ਾਨਦਾਰ ਉਪਲਬਧੀਆਂ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇੱਥੋਂ ਪੜ੍ਹੇ ਵਿਦਿਆਰਥੀ ਦੇਸ਼-ਵਿਦੇਸ਼ ਦੇ ਵੱਖ-ਵੱਖ ਪ੍ਰਸਿੱਧ ਖੇਤਰਾਂ ਅਤੇ ਸੰਸਥਾਵਾਂ ਵਿੱਚ ਚੁਣੇ ਜਾਂਦੇ ਰਹੇ ਹਨ। ਇਸੇ ਕੜੀ ਵਿੱਚ ਸਕੂਲ ਦੀ ਪੂਰਵ ਵਿਦਿਆਰਥਣ ਡਾ. ਮੁਸਕਾਨ ਖੋਸਲਾ, ਜਿਨ੍ਹਾਂ ਨੇ ਇਸੇ ਸਕੂਲ ਤੋਂ +2 ਦੀ ਪੜ੍ਹਾਈ ਕੀਤੀ, ਨੇ ਦੇਸ਼ਭਗਤ ਯੂਨੀਵਰਸਿਟੀ ਵਿੱਚ ਬੀ.ਡੀ.ਐਸ. ਕੋਰਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਹਾਸਲ ਕੀਤਾ। ਉਹ ਇਕ ਸਧਾਰਣ ਪਰਿਵਾਰ ਨਾਲ ਸੰਬੰਧਤ ਹਨ, ਜਿਸ ਕਰਕੇ ਉਨ੍ਹਾਂ ਦੀ ਇਹ ਉਪਲਬਧੀ ਹੋਰ ਵੀ ਪ੍ਰੇਰਣਾਦਾਇਕ ਬਣ ਜਾਂਦੀ ਹੈ।
ਇਹ ਵੀ ਲਾਇਕ-ਏ-ਗੌਰ ਹੈ ਕਿ ਇਸੇ ਸਕੂਲ ਦੇ ਇੱਕ ਹੋਰ ਪੂਰਵ ਵਿਦਿਆਰਥੀ ਗੁਰਪ੍ਰੀਤ ਸਿੰਘ ਮੈਡੀਕਲ ਗੁਰੂ ਨਾਨਕ ਕਾਲਜ, ਅੰਮ੍ਰਿਤਸਰ ਤੋਂ ਐਮ.ਡੀ. ਕਰ ਰਹੇ ਹਨ। ਸੁਕ੍ਰਿਤੀ ਕੌਸ਼ਲ ਨੇ ਆਦੇਸ਼ ਮੈਡੀਕਲ ਇੰਸਟੀਟਿਊਟ ਤੋਂ ਐਮਬੀਬੀਐਸ ਕੀਤੀ ਹੈ। ਅਨਮੋਲਪ੍ਰੀਤ ਕੌਰ ਇਸ ਵੇਲੇ ਆਸਟ੍ਰੇਲੀਆ ਦੇ ਸੈਂਟ ਜੌਨ ਆਫ ਗਾਡ ਹਸਪਤਾਲ, ਪਰਥ ਵਿੱਚ ਸੇਵਾਵਾਂ ਨਿਭਾ ਰਹੀ ਹੈ। ਗੁਰਸੇਵਕ ਸਿੰਘ ਐਮ.ਐਸਸੀ. ਨਿਊਰੋਸਾਇੰਸ ਕਰਨ ਤੋਂ ਬਾਅਦ ਕੈਨੇਡਾ ਵਿੱਚ ਸੇਵਾ ਕਰ ਰਹੇ ਹਨ। ਡਾ. ਚਾਹਤ ਨੇ ਜਾਰਜੀਆ ਤੋਂ ਐਮਬੀਬੀਐਸ ਕੀਤੀ ਹੈ। ਸਕੂਲ ਦੇ ਹੋਰ ਪੂਰਵ ਵਿਦਿਆਰਥੀ ਡਾ. ਸਫ਼ਦਰ ਨਾਵੇਦ ਅਮੀਨੀ ਨੇ ਸਾਇੰਟਿਫਿਕ ਰਿਸਰਚਰ ਵਜੋਂ ਇੱਕ ਵਧੀਆ ਮਕਾਮ ਹਾਸਲ ਕੀਤਾ ਹੈ। ਨਮਨ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਐਡਵੋਕੇਟ ਵਜੋਂ ਕੰਮ ਕਰ ਰਹੇ ਹਨ। ਕੁਨਾਲ ਭਾਟੀਆ, ਜੋ ਕਿ ਸਕੂਲ ਦੇ ਹੀ ਪੂਰਵ ਵਿਦਿਆਰਥੀ ਹਨ, ਇਸ ਸਮੇਂ ਸੀ.ਆਰ.ਪੀ.ਐਫ., ਛੱਤੀਸਗੜ੍ਹ ਵਿੱਚ ਸਬ-ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਜੈਸਮੀਨ ਕੌਰ ਨੇ ਸਵਿਨਬਰਨ ਯੂਨੀਵਰਸਿਟੀ ਆਫ ਟੈਕਨੋਲੋਜੀ, ਮੈਲਬਰਨ (ਆਸਟ੍ਰੇਲੀਆ) ਤੋਂ ਬੈਚਲਰ ਆਫ ਨਰਸਿੰਗ ਦੀ ਡਿਗਰੀ ਹਾਸਲ ਕੀਤੀ ਹੈ। ਜਸਰੀਨ ਕੌਰ ਨੇ ਰਾਇਤ ਬਹਰਾ ਡੈਂਟਲ ਕਾਲਜ ਐਂਡ ਹਸਪਤਾਲ, ਮੋਹਾਲੀ ਤੋਂ ਬੈਚਲਰ ਆਫ ਡੈਂਟਲ ਸਰਜਰੀ ਦੀ ਡਿਗਰੀ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਸਕੂਲ ਦੀ ਇੱਕ ਹੋਰ ਪੂਰਵ ਵਿਦਿਆਰਥਣ ਕੋਮਲ, ਜੋ ਇਸ ਵੇਲੇ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਵਿੱਚ ਈ.ਸੀ.ਈ., ਆਈ.ਟੀ. ਅਤੇ ਐਸ.ਐਨ.ਈ. ਵਜੋਂ ਪ੍ਰੋਡਕਟੀਵਿਟੀ ਅਕੈਡਮੀ ਵਿੱਚ ਕੰਮ ਕਰ ਰਹੀ ਹੈ, ਵੀ ਕਾਬਿਲ-ਏ-ਜ਼ਿਕਰ ਹੈ। ਸ਼ਾਹਬਾਜ਼ ਸਿੰਘ ਹੈਲਥਕੇਅਰ ਐਡਮਿਨਿਸਟ੍ਰੇਟਰ ਵਜੋਂ ਵਿਲੀਅਮ ਓਸਲਰ ਹਸਪਤਾਲ, ਬ੍ਰੈਂਪਟਨ (ਕੈਨੇਡਾ) ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਸਕੂਲ ਦੀ ਇੱਕ ਹੋਰ ਪੂਰਵ ਵਿਦਿਆਰਥਣ ਮਨੁ ਸ਼੍ਰੀ ਇਸ ਸਮੇਂ ਮੁੰਬਈ ਦੀ ਇੱਕ ਪ੍ਰਮੁੱਖ ਲਾਅ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਹੈ ਅਤੇ ਪਹਿਲੇ ਸਮੈਸਟਰ ਵਿੱਚ 75% ਅੰਕ ਪ੍ਰਾਪਤ ਕਰਕੇ ਉਸਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਸਫਲਤਾ ਦੇ ਪਿੱਛੇ ਸਕੂਲ ਦਾ ਮਜ਼ਬੂਤ ਅਨੁਸ਼ਾਸਨ ਅਤੇ ਤਜਰਬੇਕਾਰ ਤੇ ਮੇਹਨਤੀ ਅਧਿਆਪਕਾਂ ਦੀ ਰਹਿਨੁਮਾਈ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸ਼੍ਰੀ ਐਮ.ਐਲ. ਸ਼ਰਮਾ (ਰਾਸ਼ਟਰੀ ਪੁਰਸਕਾਰ ਪ੍ਰਾਪਤ) ਨੇ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚਲਦਿਆਂ ਮੇਹਨਤ ਕਰਨ ਅਤੇ ਉੱਚੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਕੋਮਲ ਅਗਰਵਾਲ ਨੇ ਵੀ ਸਾਰੇ ਵਿਦਿਆਰਥੀਆਂ ਦੇ ਚਮਕਦਾਰ ਭਵਿੱਖ ਦੀ ਕਾਮਨਾ ਕੀਤੀ।
