| ਪਿੰਡ ਨਾਥਪੁਰ ਵਿਖੇ ਸ਼ਹੀਦ ਭਾਈ ਤਾਰਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਵਿਖੇ ਆਯੋਜਿਤ ਅੰਮ੍ਰਿਤ ਸੰਚਾਰ ਸਮਾਰੋਹ ਮੌਕੇ ਪ੍ਰਬੰਧਕ ਆਦਿ। (ਜ਼ੀਸ਼ਾਨ) |
ਕਾਦੀਆਂ, 31 ਮਾਰਚ (ਜ਼ੀਸ਼ਾਨ) – ਸ਼ਹੀਦ ਭਾਈ ਤਾਰਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਪਿੰਡ ਨਾਥਪੁਰ ਵਿਖੇ ਮਹਾਨ ਅੰਮ੍ਰਿਤ ਸੰਚਾਰ ਆਯੋਜਿਤ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹੁੰਚੇ ਪੰਜ ਪਿਆਰੇ ਸਾਹਿਬਾਨ ਨੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ।
ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਜਥੇਦਾਰ ਗੁਰਨਾਮ ਸਿੰਘ ਜੱਸਲ ਨੇ ਦੱਸਿਆ ਕਿ ਸਿੰਘ ਸਜੋ ਲਹਿਰ ਤਹਿਤ ਇਹ ਸਮਾਗਮ ਕਰਵਾਇਆ ਗਿਆ।
ਜਤਿੰਦਰ ਪਾਲ ਸਿੰਘ ਵਿੱਕੀ ਨੇ ਅੰਮ੍ਰਿਤ ਅਭਿਲਾਖੀਆਂ ਨੂੰ ਮੁਬਾਰਕਬਾਦ ਦਿੰਦਿਆਂ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰੇ ਸਾਹਿਬਾਨ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।
ਧਰਮ ਪ੍ਰਚਾਰ ਕਮੇਟੀ ਵੱਲੋਂ ਭਾਈ ਪੰਥਜੀਤ ਸਿੰਘ, ਭਾਈ ਮੋਹਨ ਸਿੰਘ ਕਵੀਸ਼ਰ, ਭਾਈ ਗੁਰਪਿੰਦਰ ਸਿੰਘ, ਭਾਈ ਤਰਸੇਮ ਸਿੰਘ ਅਤੇ ਭਾਈ ਗੁਰਦੇਵ ਸਿੰਘ ਲੱਧਾ ਮੁੰਡਾ ਵੱਲੋਂ ਧਰਮ ਪ੍ਰਚਾਰ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
ਇਸ ਮੌਕੇ ਭਾਈ ਤਰਸੇਮ ਸਿੰਘ ਪ੍ਰਧਾਨ, ਸਿਕੰਦਰ ਸਿੰਘ, ਜਤਿੰਦਰ ਪਾਲ ਸਿੰਘ ਵਿੱਕੀ, ਜੁਗਿੰਦਰ ਸਿੰਘ ਸੰਧੂ (ਸਾਬਕਾ ਸਰਪੰਚ), ਦਿਲਬਾਗ ਸਿੰਘ ਸੰਧੂ, ਭਾਈ ਸਰਵਣ ਸਿੰਘ ਗ੍ਰੰਥੀ, ਭਾਈ ਪੰਥਜੀਤ ਸਿੰਘ ਪ੍ਰਚਾਰਕ, ਮੰਗਲ ਸਿੰਘ, ਭਾਈ ਮੋਹਨ ਸਿੰਘ ਕਵੀਸ਼ਰ, ਕਵਲਜੀਤ ਸਿੰਘ, ਭਾਈ ਗੁਰਪਿੰਦਰ ਸਿੰਘ ਪ੍ਰਚਾਰਕ, ਭਾਈ ਤਰਸੇਮ ਸਿੰਘ ਸੇਖਵਾ ਕਵੀਸ਼ਰ, ਭਾਈ ਗੁਰਦੇਵ ਸਿੰਘ ਲੱਧਾ ਮੁੰਡਾ ਕਵੀਸ਼ਰ ਅਤੇ ਭਾਈ ਦਿਲਬਾਗ ਸਿੰਘ ਆਦਿ ਹਾਜ਼ਰ ਸਨ।