| ਕਾਦੀਆਂ ਦੇ ਠੀਕਰੀਵਾਲ ਰੋੜ ਦੀ ਟੁੱਟੀ ਪਈ ਸੜਕ ਦੇ ਟੋਏ ਵਿੱਚ ਫਸੀ ਕਾਰ। (ਜ਼ੀਸ਼ਾਨ) |
ਕਾਦੀਆਂ, 27 ਮਾਰਚ (ਜ਼ੀਸ਼ਾਨ) – ਕਾਦੀਆਂ ਸ਼ਹਿਰ ਦੀਆਂ ਕੁੱਝ ਟੁੱਟੀਆਂ ਸੜਕਾਂ ਕਾਰਨ ਹਾਦਸੇ ਵਾਪਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਠੀਕਰੀਵਾਲ ਰੋਡ 'ਤੇ ਸਿੱਖ ਨੈਸ਼ਨਲ ਕਾਲਜ ਦੇ ਨੇੜੇ ਇੱਕ ਆਲਟੋ ਕਾਰ ਡੂੰਘੇ ਟੋਏ ਵਿੱਚ ਫਸ ਗਈ।
ਜਾਣਕਾਰੀ ਅਨੁਸਾਰ ਕਾਰ ਚਾਲਕ ਜਦੋਂ ਇਸ ਰਾਹ ਤੋਂ ਗੁਜ਼ਰ ਰਿਹਾ ਸੀ ਤਾਂ ਸੜਕ ਦੇ ਟੁੱਟੇ ਹਿੱਸੇ ਵਿੱਚ ਪਾਣੀ ਭਰਿਆ ਹੋਣ ਕਾਰਨ ਉਸਨੂੰ ਟੋਏ ਦਾ ਅੰਦਾਜ਼ਾ ਨਾ ਹੋ ਸਕਿਆ ਅਤੇ ਕਾਰ ਅਚਾਨਕ ਡੂੰਘੇ ਖੱਡੇ ਵਿੱਚ ਫਸ ਗਈ। ਚਾਲਕ ਵੱਲੋਂ ਕਾਰ ਨੂੰ ਬਾਹਰ ਕੱਢਣ ਲਈ ਕਾਫੀ ਕੋਸ਼ਿਸ਼ ਕੀਤੀ ਗਈ, ਪਰ ਕਾਰ ਬੁਰੀ ਤਰ੍ਹਾਂ ਫਸਣ ਕਾਰਨ ਬਾਹਰ ਨਹੀਂ ਨਿਕਲ ਸਕੀ।
ਸਥਾਨਕ ਲੋਕਾਂ ਅਤੇ ਸਮਾਜ ਸੇਵਕਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਕਾਦੀਆਂ ਦੀਆਂ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਖਰਾਬ ਸੜਕਾਂ ਕਾਰਨ ਵਾਹਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਸਕੂਲੀ ਵਿਦਿਆਰਥੀਆਂ ਸਮੇਤ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਮੇਂ ਸਿਰ ਮੁਰੰਮਤ ਨਾ ਹੋਈ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।