ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੀ 24ਵੀਂ ਬਰਸੀ ਮੌਕੇ ਮਹਾਨ ਕੀਰਤਨ ਦਰਬਾਰ 14 ਨੂੰ- ਸੇਵਾਦਾਰ ਕੁਲਦੀਪ ਸਿੰਘ

ਜਾਣਕਾਰੀ ਦਿੰਦਿਆਂ ਸੇਵਾਦਾਰ ਕੁਲਦੀਪ ਸਿੰਘ। (ਜ਼ੀਸ਼ਾਨ)

ਕਾਦੀਆਂ, 12 ਜਨਵਰੀ (ਜ਼ੀਸ਼ਾਨ) – ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੀ 24ਵੀਂ ਬਰਸੀ ਮਾਘੀ ਵਾਲੇ ਦਿਨ ਮਨਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁੱਲੀ ਦੇ ਸੇਵਾਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਤਾਂ ਦੀ ਬਰਸੀ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਪਿੱਪਲ ਸਾਹਿਬ ਯਾਦਗਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਨਾਨੋਵਾਲ ਖ਼ੁਰਦ ਵਿਖੇ ਦਿਨ ਬੁੱਧਵਾਰ ਮਾਘੀ ਵਾਲੇ ਦਿਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾਵੇਗਾ ।

Post a Comment

© Qadian Times. All rights reserved. Distributed by ASThemesWorld