| ਨੀਹ ਪੱਥਰ ਰੱਖਦੇ ਹੋਏ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਨਾਲ ਡਾ. ਜਗਦੀਸ਼ ਸਿੰਘ ਸੰਧੂ (ਰਜਾਦਾ), ਮਨਦੀਪ ਸਿੰਘ ਗਿੱਲ ਅਤੇ ਹੋਰ ਆਗੂ। (ਜ਼ੀਸ਼ਾਨ) |
ਕਾਦੀਆਂ, 10 ਜਨਵਰੀ (ਜ਼ੀਸ਼ਾਨ) – ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਬਟਾਲਾ ਤੋਂ ਨੌਜਵਾਨ ਵਿਧਾਇਕ, ਵੱਲੋਂ ਕਾਦੀਆਂ ਦੇ ਨਜ਼ਦੀਕੀ ਪਿੰਡ ਰਜਾਦਾ ਤੋਂ ਤਤਲਾ, ਬੁੱਟਰ ਕਲਾਂ, ਕੱਲੂ ਸੋਹਲ ਅਤੇ ਨੇੜਲੇ ਹੋਰ ਪਿੰਡਾਂ ਨੂੰ ਜੋੜਣ ਵਾਲੀਆਂ ਸੜਕਾਂ ਦੀ ਨਵੀਨੀਕਰਨ ਲਈ ਨੀਹ ਪੱਥਰ ਰੱਖੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 75 ਸਾਲਾਂ ਤੋਂ ਰੁਕੇ ਕੰਮ ਸਿਰਫ਼ ਚਾਰ ਸਾਲਾਂ ਵਿੱਚ ਕਰ ਕੇ ਵਿਖਾਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਜਿਹੇ ਵਿਕਾਸਕਾਰੀ ਕੰਮ ਲੋਕਾਂ ਸਾਹਮਣੇ ਆਉਣਗੇ, ਜਿਨ੍ਹਾਂ ਦੀ ਆਸ ਪਹਿਲਾਂ ਮੁੱਕ ਚੁੱਕੀ ਸੀ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਹਲਕਾ ਬਟਾਲਾ ਉਨ੍ਹਾਂ ਦਾ ਆਪਣਾ ਹਲਕਾ ਹੈ ਅਤੇ ਇੱਥੋਂ ਦੇ ਲੋਕ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਾਂਗ ਹਨ। ਇਸ ਲਈ ਹਲਕੇ ਦੇ ਹਰ ਵਿਅਕਤੀ ਦਾ ਮਾਣ-ਸਨਮਾਨ ਰੱਖਿਆ ਜਾਵੇਗਾ ਅਤੇ ਕਿਸੇ ਵੀ ਪਿੰਡ ਨੂੰ ਕਿਸੇ ਵੀ ਬੁਨਿਆਦੀ ਸਹੂਲਤ ਤੋਂ ਵਾਂਝਾ ਨਹੀਂ ਛੱਡਿਆ ਜਾਵੇਗਾ। ਸਰਕਾਰ ਪਿੰਡ ਪੱਧਰ 'ਤੇ ਵਿਕਾਸ ਨੂੰ ਲਗਾਤਾਰ ਉੱਚਾ ਚੁੱਕਣ ਲਈ ਵਚਨਬੱਧ ਹੈ।
ਉਧਰ, ਸੀਨੀਅਰ ਆਪ ਆਗੂ ਅਤੇ ਬਲਾਕ ਇੰਚਾਰਜ ਇੰਪਰੂਵਮੈਂਟ ਟਰਸਟ ਬਟਾਲਾ ਦੇ ਟਰਸਟੀ ਸਰਪੰਚ ਡਾ. ਜਗਦੀਸ਼ ਸਿੰਘ ਸੰਧੂ (ਰਜਾਦਾ) ਨੇ ਕਿਹਾ ਕਿ ਪਿੰਡ ਰਜਾਦਾ ਸਮੇਤ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀ ਇਹ ਲੰਮੇ ਸਮੇਂ ਤੋਂ ਮੰਗ ਸੀ, ਜਿਸਨੂੰ ਅੱਜ ਵਿਧਾਇਕ ਸ਼ੈਰੀ ਕਲਸੀ ਨੇ ਪੂਰਾ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ਰਜਾਦਾ ਵਿੱਚ ਵਿਕਾਸ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਜ਼ਿਲਾ ਪਰਿਸ਼ਦ ਮੈਂਬਰ ਅਤੇ ਜ਼ਿਲਾ ਯੂਥ ਪ੍ਰਧਾਨ ਮਨਦੀਪ ਸਿੰਘ ਗਿੱਲ ਨੇ ਸਮੁੱਚੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜੋ ਮਾਣ ਬਖ਼ਸ਼ਿਆ ਹੈ, ਉਸ 'ਤੇ ਪਾਰਟੀ ਖਰੀ ਉਤਰੇਗੀ।
ਇਸ ਮੌਕੇ ਜ਼ਿਲਾ ਪਰਿਸ਼ਦ ਮੈਂਬਰ/ਜ਼ਿਲਾ ਯੂਥ ਪ੍ਰਧਾਨ ਮਨਦੀਪ ਸਿੰਘ ਗਿੱਲ, ਸੀਨੀਅਰ ਆਪ ਆਗੂ ਬਲਾਕ ਇੰਚਾਰਜ ਇੰਪਰੂਵਮੈਂਟ ਟਰਸਟ ਬਟਾਲਾ ਦੇ ਟਰਸਟੀ ਸਰਪੰਚ ਡਾ. ਜਗਦੀਸ਼ ਸਿੰਘ ਸੰਧੂ (ਰਜਾਦਾ) ਤੋਂ ਇਲਾਵਾ ਮਨਜੀਤ ਸਿੰਘ, ਗੁਰਦੇਵ ਸਿੰਘ (ਮੈਂਬਰ), ਬਲਦੇਵ ਸਿੰਘ (ਮੈਂਬਰ), ਹੀਰਾ ਸਿੰਘ, ਬਾਪੂ ਵੀਰ ਸਿੰਘ, ਪਰਮਜੀਤ ਸਿੰਘ ਪੱਪਾ, ਪ੍ਰਧਾਨ ਪਿਆਰਾ ਸਿੰਘ, ਸਤਨਾਮ ਸਿੰਘ, ਬਿੱਟੂ, ਗੁਰਦਿਆਲ ਸਿੰਘ, ਅਰਵਿੰਦਰ ਸਿੰਘ (ਬਲਾਕ ਪ੍ਰਧਾਨ ਯੂਥ ਵਿੰਗ), ਜਗਰੂਪ ਸਿੰਘ ਅਤੇ ਗੁਰਮੇਜ਼ ਸਿੰਘ (ਯੂਥ ਪ੍ਰਧਾਨ ਰਜਾਦਾ) ਆਦਿ ਮੌਜੂਦ ਸਨ।