ਪਿੰਡ ਭੈਣੀ ਬਾਂਗਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੱਢੀ ਜਾਗਰੂਕਤਾ ਯਾਤਰਾ

ਪਿੰਡ ਭੈਣੀ ਬਾਂਗਰ ਵਿਖੇ ਜਾਗਰੂਕਤਾ ਪੈਦਲ ਯਾਤਰਾ ਕਢਦਿਆਂ ਆਗੂ ਅਤੇ ਪਿੰਡ ਵਾਸੀ। (ਜ਼ੀਸ਼ਾਨ)

ਕਾਦੀਆਂ, 10 ਜਨਵਰੀ (ਜ਼ੀਸ਼ਾਨ) –  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਤੇਜ਼ ਕਰਦਿਆਂ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਦੂਜੇ ਪੜਾਅ ਤਹਿਤ ਅੱਜ ਨਜ਼ਦੀਕੀ ਪਿੰਡ ਭੈਣੀ ਬਾਂਗਰ ਵਿਖੇ ਜਾਗਰੂਕਤਾ ਪੈਦਲ ਯਾਤਰਾ ਕੱਢੀ ਗਈ। ਇਹ ਰੈਲੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਸੋਨਾ ਬਾਜਵਾ ਦੀ ਅਗਵਾਈ ਹੇਠ ਕੱਢੀ ਗਈ।
ਇਸ ਮੌਕੇ ਗਲੀਆਂ-ਮੁਹੱਲਿਆਂ ਵਿੱਚ ਪੋਸਟਰ ਲਗਾ ਕੇ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਸੋਨਾ ਬਾਜਵਾ ਨੇ ਕਿਹਾ ਕਿ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਅਤੇ ਇਸਨੂੰ ਲੋਕਾਂ ਤੱਕ ਸੁਚਾਰੂ ਢੰਗ ਨਾਲ ਪਹੁੰਚਾਉਣ ਲਈ ਹਰ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ।
ਮੁਹਿੰਮ ਦੀ ਕਾਰਗੁਜ਼ਾਰੀ ਲਈ ਬੀਡੀਪੀਓ ਦਫ਼ਤਰ ਧਾਰੀਵਾਲ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਚਾਇਤ ਸੈਕਟਰੀ ਸੋਨੂੰ ਮਸੀਹ ਅਤੇ ਰਵੀ ਕਰਨ ਸਿੰਘ (ਪੰਚਾਇਤ ਸੈਕਟਰੀ), ਕੋਆਰਡੀਨੇਟਰ ਰਘਵੀਰ ਸਿੰਘ ਸਮੇਤ ਪਿੰਡ ਭੈਣੀ ਬਾਂਗਰ ਦੀ ਪੰਚਾਇਤ ਵੱਲੋਂ ਗੁਰਚਰਨ ਸਿੰਘ, ਮਨਜੀਤ ਸਿੰਘ ਬੰਟੀ, ਜਨਕ ਰਾਜ, ਨਰਿੰਦਰ ਸਿੰਘ (ਮੈਂਬਰ), ਚਰਨਜੀਤ ਸਿੰਘ (ਮੈਂਬਰ), ਰਮੇਸ਼ ਸਿੰਘ, ਹਰਬੰਸ ਸਿੰਘ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ (ਫੌਜੀ), ਪ੍ਰੀਤਮ ਸਿੰਘ, ਤੇਜਪਾਲ ਸਿੰਘ, ਅਮਰਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਹਾਜ਼ਰ ਰਹੇ।

Post a Comment

© Qadian Times. All rights reserved. Distributed by ASThemesWorld