ਕਾਦੀਆਂ ਨੁੰ ਖੂਬਸੂਰਤ ਬਨਾੳਣ, ਸਾਫ਼ ਪਾਣੀ ਲਈ ਜਗਰੂਪ ਸਿੰਘ ਸੇਖਵਾਂ ਨੇ ਰਿਬਨ ਕੱਟਕੇ 15 ਕਰੋੜ ਦੇ ਕੰਮਾਂ ਦੀ ਕੀਤੀ ਸ਼ੁਰੂਆਤ

ਕਾਦੀਆਂ ਚ ਜਗਰੂਪ ਸਿੰਘ ਸੇਖਵਾਂ ਰਿਬਨ ਕੱਟਕੇ 15 ਕਰੋੜ ਦੇ ਕੰਮਾਂ ਦੀ ਸ਼ੁਰੂਆਤ ਕਰਦਿਆਂ। (ਜ਼ੀਸ਼ਾਨ)

ਕਾਦੀਆਂ, 28 ਨਵੰਬਰ (ਜ਼ੀਸ਼ਾਨ) –  ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਇੰਚਾਰਜ ਐਡੋਕੇਟ ਜਗਰੂਪ ਸਿੰਘ ਸੇਖਵਾਂ ਨੇ ਅੱਜ ਕਾਦੀਆਂ ਦੇ ਅਹਿਮਦੀਆ ਮੁਹੱਲੇ ਵਿੱਖੇ ਸੜਕ ਦੇ ਦੋਨੇ ਪਾਸੇ ਟਾਈਲਾਂ ਲਗਵਾੳਣ ਦੇ ਕੰਮ ਦੀ ਰਿਬਨ ਕੱਟਕੇ ਸ਼ੁਰੂਆਤ ਕੀਤੀ।
ਇਸ ਮੌਕੇ ੳਹਨਾਂ ਕਿਹਾ ਕਿ ਕਾਦੀਆਂ ਇਕ ਇਤਹਾਸਿਕ ਕਸਬਾ ਹੈ ਅਤੇ ਅਹਿਮਦੀਆ ਜਮਾਤ ਦਾ ਹੈਡ ਕਵਾਟਰ ਹੋਣ ਕਾਰਨ ਦੇਸ਼ ਵਿਦੇਸ਼ ਤੋਂ ਲੋਕ ਆਉਂਦੇ ਹਨ। ਕਾਦੀਆਂ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਪੁਹਚਾਉਣਾ ਸਾਡਾ ਸਾਰੀਆਂ ਦਾ ਇਹ ਫਰਜ਼ ਹੈ ਕਿ ਅਸੀਂ ਸ਼ਹਿਰ ਨੂੰ ਖੂਬਸੂਰਤ ਬਣਾਈਏ। ੳਹਨਾਂ ਕਿਹਾ ਕਿ ਮੇਰੇ ਪਿਤਾ ਸਵਰਗੀ ਸੇਵਾ ਸਿੰਘ ਸੇਖਵਾਂ ਨੇ ਸ਼ਹਿਰ ਦੇ ਛੱਪੜ ਨੂੰ ਖਤਮ ਕਰ ਕੇ ਸ਼ਹਿਰ ਦੀ ਗੰਦਗੀ ਖਤਮ ਕੀਤੀ ਅਤੇ ਕਰੋੜਾਂ ਰੁਪੇ ਦੀ ਲਾਗਤ ਨਾਲ ਨਾਲਾ ਬਣਾਈਆ। ਮੇਰਾ ਵੀ ਇਹ ਫਰਜ਼ ਹੈ ਕਿ ਮੈਂ ਇਸ ਪਵਿਤਰ ਧਰਤੀ ਲਈ ਆਪਣਾ ਅਤੇ ਆਪਣੀ ਪਾਰਟੀ ਵਲੋ ਯੌਗਦਾਨ ਪਾਵਾਂ। ਕਰੀਬ 5 ਕਰੋੜ ਦੇ ਸਰਕਾਰੀ ਫੰਡ ਨਾਲ ਅਹਿਮਦੀਆ ਲਿੰਕ ਸੜਕਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਦੀਆਂ ਸ਼ਹਿਰ ਨੂੰ ਵਾਟਰ ਸਪਲਾਈ ਲਈ 10 ਕਰੋੜ ਦੀ ਲਾਗਤ ਨਾਲ 15 ਕਿਲੋ ਮੀਟਰ ਦੀ ਪਾਈਪ ਲਾਈਨ ਦੇ ਕੰਮ ਵੀ ਸ਼ੁਰੂ ਕਰਵਾਇਆ।
ਇਕ ਸਵਾਲ ਦੇ ਜਵਾਬ ਵਿੱਚ ਸੇਖਵਾਂ ਨੇ ਕਿਹਾ ਕੇ ਆੳਣ ਵਾਲੀਆਂ ਬਲਾਕ ਸਮਤੀ ਦੀਆਂ ਚੋਣਾ ਵਿੱਚ ਲੋਕ ਵੱਡੀ ਗਿਣਤੀ ਵੱਚ ਆਮ ਆਦਮੀ ਪਾਰਟੀ ਨੂੰ ਜਿਤਾੳਣਗੇ।
ਇਸ ਮੋਕੇ ਜਮਾਤ ਅਹਿਮਦੀਆ ਦੇ ਸੈਕਟਰੀ ਅਬਦੁਲ ਮੋਮਿਨ, ਸੱਯਦ ਅਜ਼ੀਜ਼ ਅਹਿਮਦ, ਫਜ਼ਲ ੳਲ ਰਹਿਮਾਨ ਭੱਟੀ, ਨਸਰੁਮਿਨੱਲਾ, ਨਵੀਦ ਅਹਿਮਦ ਫਜ਼ਲ, ਐਸ.ਐਚ.ੳ ਕਾਦੀਆਂ ਗਰਮੀਤ ਸਿੰਘ, ਚੈਅਰਮੈਨ ਮੋਹਣ ਸਿੰਘ,ਕਾਮਰੇਡ ਗੁਰਮੇਜ ਸਿੰਘ,ਦਵਿੰਦਰ ਸ਼ਰਮਾ,ਸਿੰਗਾਰਾ ਸਿੰਘ,ਮਲਕੀਤ ਸਿੰਘ, ਅਬਦੁਲ ਵਾਸੇ, ਗੁੱਲੂ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਾਦੀਆਂ ਤੇ ਇਲਾਵਾ ਕਾਹਨੂੰਵਾਨ ਬਲਾਕ ਦੇ ਰੰਗਲਾ ਪੰਜਾਬ ਪੰਚਾਇਤ ਫੰਡ ਵੰਡ ਸਮਾਰੋਹ, ਬੀ.ਡੀ.ਓ. ਅਤੇ ਸਰਪੰਚਾਂ ਨਾਲ ਮੀਟਿੰਗ, ਧਾਰੀਵਾਲ ਬਲਾਕ ਦੇ ਪੰਚਾਇਤ ਫੰਡ ਵੰਡ ਦੇ ਵਿਕਾਸੀ ਕੰਮਾਂ ਸਬੰਧੀ ਲੋਕਾਂ ਦੀ ਸੁਣਵਾਈ, ਡੱਡਵਾਂ ਰੋਡ (ਸ਼ਹਿਰੀ ਹਿੱਸਾ), ਰੋਡ ਮੁਰੰਮਤ ਦੀ ਸ਼ੁਰੂਆਤ, ਅਲੋਵਾਲ ਪਿੰਡ ਦੀ ਰੋਡ ਮੁਰੰਮਤ ਕੰਮ ਦੀ ਜਾਂਚ, ਲੋਕਾਂ ਨਾਲ ਸੀਧੀ ਗੱਲਬਾਤ ਹੋਰ ਤਰਜੀਹੀ ਰੋਡ ਦਾ ਦੌਰਾ ਕੀਤਾ।  


Post a Comment

© Qadian Times. All rights reserved. Distributed by ASThemesWorld