ਸੁਭਾਸ਼ ਦੀਵਾਨ ਨੇ ਪਰੀਵਾਰ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਚ ਲੋੜ੍ਹ ਵੰਦਾਂ ਨੂੰ ਵੰਡੇ ਕੰਬਲ

ਡੱਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਚ ਲੋੜ੍ਹ ਵੰਦਾਂ ਨੂੰ ਕੰਬਲ ਵੰਡਦਿਆਂ ਸੁਭਾਸ਼ ਦੀਵਾਨ। (ਜ਼ੀਸ਼ਾਨ)

ਕਾਦੀਆਂ, 10 ਨਵੰਬਰ (ਜ਼ੀਸ਼ਾਨ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਭਾਸ਼ ਦੀਵਾਨ ਉਰਫ਼ ਕਾਲੇ ਸ਼ਾਹ ਨੇ ਆਪਣੇ ਪਰਿਵਾਰ ਵੱਲੋਂ ਕਾਦੀਆਂ ਦੇ ਡੱਲਾ ਮੋੜ੍ਹ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਲੋੜ੍ਹ ਵੰਦ ਲੋਕਾਂ ਨੂੰ ਕੰਬਲ ਵੰਡੇ ਅਤੇ ਦਾਨ ਦੀ ਸੇਵਾ ਕੀਤੀ ਗਈ।
ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਦੱਸਿਆ ਕਿ ਗੁਰਦੁਆਰਾ ਦੁੱਖ ਨਿਵਾਰਣ ਵਿੱਚ ਲਗਭਗ 700 ਤੋਂ ਵੱਧ ਕੰਬਲ ਵੰਡੇ ਗਏ ਹਨ। ਅਤੇ ਗੁਰ ਪਿਆਰੇ ਸੇਵਾਦਾਰਾਂ ਨੂੰ ਗਰਮ ਕੱਪੜੇ ਵੀ ਦਿੱਤੇ ਗਏ। ਮੈਂਬਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸੇਵਾਵਾਂ ਨਾਲ ਸਮਾਜ ਵਿਚ ਭਾਈਚਾਰੇ ਦੀ ਭਾਵਨਾ ਮਜ਼ਬੂਤ ਹੁੰਦੀ ਹੈ ਅਤੇ ਗਰੀਬਾਂ ਤੇ ਲੋੜਵੰਦਾਂ ਨੂੰ ਮਦਦ ਮਿਲਦੀ ਹੈ।
ਗੁਰਦਵਾਰਾ ਦੁੱਖ ਨਿਵਾਰਨ ਦੇ ਪ੍ਰਧਾਨ ਨੇ ਦੱਸਿਆ ਕਿ ਸੁਭਾਸ਼ ਦੀਵਾਨ ਵੱਲੋ ਗੁਰਦਵਾਰੇ ਨੂੰ ਡੇੜ੍ਹ ਕਨਾਲ ਜ਼ਮੀਨ ਵੀ ਗੁਰਦਵਾਰੇ ਦੇ ਨਾਮ ਤੇ ਰਜਿਸਟਰੀ ਕਰਵਾ ਕੇ ਦਿੱਤੀ ਸੀ ਅਤੇ ਹਰ ਮੱਸਿਆ ਤੇ ਲਗਾਏ ਜਾਣ ਵਾਲੇ ਲੰਗਰ ਵਿੱਚ ਵੀ ਸੇਵਾ ਦਿੰਦੇ ਹਨ। ਇਸੇ ਤੋਂ ਪਹਿਲਾ ਉਨ੍ਹਾਂ ਆਪਣੇ ਪਰਿਵਾਰ ਵੱਲੋਂ ਨੌਵੀਂ ਦਸਵੀਂ ਮੌਕੇ ਅੱਚਲ ਸਾਹਿਬ ਅਤੇ ਕ੍ਰਿਸ਼ਨਾ ਮੰਦਰ ਕਾਦੀਆਂ ਚ ਵੀ ਗਰੀਬ ਪਰਿਵਾਰਾਂ ਨੂੰ ਕੰਬਲ ਵੰਡੇ ਅਤੇ ਦਾਨ ਦਿੱਤਾ ਸੀ।

Post a Comment

© Qadian Times. All rights reserved. Distributed by ASThemesWorld