| ਕਾਦੀਆਂ ਦੇ ਬਾਜਵਾ ਸਕੂਲ ਦੇ ਵਿਦਿਆਰਥੀ ਸਨਮਾਨ ਸਮਾਗਮ ਦੌਰਾਨ ਨਾਲ ਸਕੂਲ ਪ੍ਰਬੰਧਕ। (ਜ਼ੀਸ਼ਾਨ) |
ਕਾਦੀਆਂ, 26 ਨਵੰਬਰ (ਜ਼ੀਸ਼ਾਨ) – ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿੱਚ ਹੋਈ 45ਵੀਂ ਸਾਲਾਨਾ ਖੇਡ ਮੇਲੇ ਦੌਰਾਨ ਸਾਬਕਾ ਐਮ.ਐਲ.ਏ ਜਗਿੰਦਰਪਾਲ ਭੋਇਆ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਲਈ 10,000 ਰੁਪਏ ਦੀ ਰਕਮ ਭੇਟ ਕੀਤੀ।
ਸਕੂਲ ਪ੍ਰਬੰਧਕ ਕਮੇਟੀ ਨੇ ਇਸ ਰਕਮ ਨਾਲ ਮਾਰਚ ਪਾਸਟ, ਬੈਂਡ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ।
ਸਕੂਲ ਡਾਇਰੈਕਟਰ ਐਮ.ਐਲ. ਸ਼ਰਮਾ (ਰਾਸ਼ਟਰੀ ਐਵਾਰਡ ਜੇਤੂ) ਨੇ ਜਗਿੰਦਰ ਪਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਪ੍ਰਿੰਸੀਪਲ ਕੋਮਲ ਅੱਗਰਵਾਲ ਅਤੇ ਉਪ-ਪ੍ਰਿੰਸੀਪਲ ਕਪਿਲ ਸ਼ਰਮਾ ਨੇ ਵੀ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ।