ਸਿੱਖ ਨੈਸ਼ਨਲ ਕਾਲਜ ਕਾਦੀਆਂ ਨੇ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਰਨਰਜ਼ ਅੱਪ ਟਰਾਫ਼ੀ ਜਿੱਤੀ

ਕਾਦੀਆਂ ਦੇ ਸਿੱਖ ਨੈਸ਼ਨਲ ਕਾਲਜ ਦੇ ਵਿਦਿਆਰਥੀ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਰਨਰਜ਼ ਅੱਪ ਟਰਾਫ਼ੀ ਜਿੱਤਣ ਤੋਂ ਬਾਅਦ ਪ੍ਰਿੰਸੀਪਲ, ਕਾਲਜ ਸਕੱਤਰ ਸਟਾਫ਼ ਨਾਲ। (ਜ਼ੀਸ਼ਾਨ)

ਕਾਦੀਆਂ, 6 ਨਵੰਬਰ (ਜ਼ੀਸ਼ਾਨ) – ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਹੇਠ ਚੱਲ ਰਿਹਾ ਸਿੱਖ ਨੈਸ਼ਨਲ ਕਾਲਜ ਕਾਦੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਕਰਵਾਏ ਗਏ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਨਰਜ਼ ਅੱਪ ਟਰਾਫ਼ੀ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ।
ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਕਾਲਜ ਟੀਮ ਨੇ ਬੀ-ਜ਼ੋਨ ਦੇ ਬੀ-ਡਿਵੀਜ਼ਨ ਕਾਲਜਾਂ ਦੇ ਸੱਭਿਆਚਾਰਕ ਤੇ ਕਲਾਤਮਕ ਮੁਕਾਬਲਿਆਂ ਵਿੱਚ ਹਿੱਸਾ ਲਿਆ। ਸਿਮਰਨ ਸਿੰਘ ਨੇ ਗੀਤ/ਗ਼ਜ਼ਲ ਗਾਇਨ ਵਿੱਚ ਪਹਿਲਾ ਸਥਾਨ, ਸਾਹਿਲ ਸਿੰਘ ਨੇ ਲੋਕ-ਗੀਤ ਵਿੱਚ ਪਹਿਲਾ ਸਥਾਨ, ਤੰਜ਼ਲਾ ਅਸ਼ਰਫ਼ ਨੇ ਪੋਸਟਰ ਬਣਾਉਣ ਵਿੱਚ ਪਹਿਲਾ ਸਥਾਨ, ਤੇ ਨੁਸਰਤ ਜਹਾਂ ਬੇਗ਼ਮ ਨੇ ਪੇਂਟਿੰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਮੁਸਕਾਨ, ਸਨਮਪ੍ਰੀਤ ਕੌਰ, ਮਹਿਕਦੀਪ ਕੌਰ, ਮਨਪ੍ਰੀਤ ਕੌਰ, ਸਿਮਰਨ ਸਿੰਘ, ਸੰਜਨਾ ਅਤੇ ਆਇਸ਼ਾ ਖਾਤੂਨ ਨੇ ਵੀ ਵੱਖ-ਵੱਖ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕੀਤੇ। ਗਿੱਧਾ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।
ਡਾ. ਬਲਚਰਨਜੀਤ ਸਿੰਘ ਭਾਟੀਆ ਨੇ ਪ੍ਰਿੰਸੀਪਲ, ਟੀਮ ਇੰਚਾਰਜਾਂ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਾਰੇ ਹਿੱਸਾ ਲੈਣ ਵਾਲਿਆਂ ਦੀ ਹੌਂਸਲਾ ਅਫ਼ਜਾਈ ਕੀਤੀ।


Post a Comment

© Qadian Times. All rights reserved. Distributed by ASThemesWorld