ਜ਼ਮੀਨੀ ਵਿਵਾਦ ਦੇ ਚਲਦੇ ਇਕ ਵਿਅਕਤੀ ਗੰਭੀਰ ਜ਼ਖਮੀ

ਹਸਪਤਾਲ ਵਿੱਚ ਇਲਾਜ ਕਰਵਾਉਂਦੇ ਅਤੇ ਜਾਣਕਾਰੀ ਦਿੰਦਿਆਂ ਕੇਵਲ ਸਿੰਘ (ਜ਼ੀਸ਼ਾਨ)

ਕਾਦੀਆਂ, 10 ਨਵੰਬਰ (ਜ਼ੀਸ਼ਾਨ) - ਕਾਦੀਆਂ ਦੇ ਨੇੜਲੇ ਪਿੰਡ ਕਾਹਲਵਾਂ ਵਿੱਚ ਜ਼ਮੀਨੀ ਵਿਵਾਦ ਦੇ ਚਲਦੇ ਇਕ ਧਿਰ ਵੱਲੋਂ ਦੂਜੀ ਧਿਰ ਉੱਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਕਾਹਲਵਾਂ ਦੇ ਨਿਵਾਸੀ ਕੇਵਲ ਸਿੰਘ ਪੁੱਤਰ ਸੰਤੋਖ ਸਿੰਘ ਨੇ ਥਾਣਾ ਕਾਦੀਆਂ ਵਿੱਚ ਅਰਜ਼ੀ ਦੇ ਕੇ ਦੱਸਿਆ ਹੈ ਕਿ ਉਸਦੇ ਪਿਤਾ ਜੀ ਨੇ ਇਕ ਜ਼ਮੀਨ ਖਰੀਦੀ ਸੀ, ਜਿਸ ਦੇ ਮਾਲਕੀ ਸਬੂਤ ਵੀ ਉਸਦੇ ਕੋਲ ਮੌਜੂਦ ਹਨ। ਉਸਨੇ ਆਰੋਪ ਲਗਾਇਆ ਹੈ ਕਿ ਉਸਦੇ ਹੀ ਸ਼ਰੀਕਿਆਂ ਵਿੱਚੋਂ ਕੁਝ ਲੋਕਾਂ ਨੇ ਉਸ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਅੱਜ ਉਨ੍ਹਾਂ ਨੇ ਜਾਨੋਂ ਮਾਰਨ ਦੀ ਨਿਯਤ ਨਾਲ ਉਸਤੇ ਹਮਲਾ ਕਰ ਦਿੱਤਾ। ਜ਼ਖਮੀ ਕੇਵਲ ਸਿੰਘ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸਦਾ ਇਲਾਜ ਜਾਰੀ ਹੈ। ਇਸ ਦਰਮਿਆਨ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਰਵਾਈ ਜਾਰੀ ਹੈ।

Post a Comment

© Qadian Times. All rights reserved. Distributed by ASThemesWorld