| ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਵੱਲੋਂ ਸਨਮਾਨ ਪ੍ਰਾਪਤ ਕਰਦੇ ਜੂਨੀਅਰ ਅਸਿਸਟੈਂਟ ਮਨੁ ਜਯੋਤੀ। (ਜ਼ੀਸ਼ਾਨ) |
ਕਾਦੀਆਂ, 25 ਨਵੰਬਰ (ਜ਼ੀਸ਼ਾਨ) – ਬੀ.ਪੀ.ਈ.ਓ. ਦਫ਼ਤਰ ਤੋਂ ਤਬਾਦਲਾ ਹੋਣ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿੱਚ ਆਪਣੀ ਡਿਊਟੀ ਨਿਭਾ ਰਹੇ ਜੂਨੀਅਰ ਅਸਿਸਟੈਂਟ ਮਨੁ ਜਯੋਤੀ ਨੂੰ ਉਨ੍ਹਾਂ ਦੀ ਇਮਾਨਦਾਰ, ਸਮਰਪਿਤ ਅਤੇ ਸ਼ਾਨਦਾਰ ਸੇਵਾਵਾਂ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ-ਪ੍ਰਾਇਮਰੀ) ਪਰਮਜੀਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ।
ਬੀ.ਪੀ.ਈ.ਓ. ਤਰਸੇਮ ਸਿੰਘ ਨੇ ਦੱਸਿਆ ਕਿ ਮਨੁ ਜਯੋਤੀ ਹਮੇਸ਼ਾ ਮੇਹਨਤੀ ਤੇ ਜ਼ਿੰਮੇਵਾਰ ਕਰਮਚਾਰੀ ਰਹੇ ਹਨ। ਬੀ.ਪੀ.ਈ.ਓ. ਦਫ਼ਤਰ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਹਰ ਕੰਮ ਨਿਸ਼ਠਾ ਨਾਲ ਕੀਤਾ ਅਤੇ ਹੁਣ ਡੱਲਾ ਸਕੂਲ ਵਿੱਚ ਵੀ ਉਹੇ ਜਜ਼ਬੇ ਨਾਲ ਸੇਵਾ ਕਰ ਰਹੇ ਹਨ।
ਉਨ੍ਹਾਂ ਦੀਆਂ ਬੇਹਤਰੀਨ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਨੇ ਗੁਰੂ ਸਾਹਿਬਾਨ ਦੀ ਤਸਵੀਰ ਭੇਂਟ ਕਰਕੇ ਮਨੁ ਜਯੋਤੀ ਨੂੰ ਸਨਮਾਨਿਆ।
ਸਨਮਾਨ ਸਮਾਗਮ ਦੌਰਾਨ ਬੀ.ਪੀ.ਈ.ਓ. ਕਾਹਨੂੰਵਾਂ, ਜੂਨੀਅਰ ਅਸਿਸਟੈਂਟ ਜਸਬੀਰ ਸਿੰਘ, ਐਮ.ਆਈ.ਐਮ. ਕੋਆਰਡੀਨੇਟਰ ਦਵਿੰਦਰ ਕੁਮਾਰ, ਡਾਟਾ ਐਂਟਰੀ ਓਪਰੇਟਰ ਗੁਰਜੀਤ ਸਿੰਘ ਖਹਿਰਾ, ਲੇਖਾਕਾਰ ਦਿਪਾਲੀ ਬੰਸਲ, ਅਤੇ ਬਿਕਰਮਜੀਤ ਸਿੰਘ ਵੀ ਮੌਜੂਦ ਸਨ।