| ਸਬ ਇੰਸਪੈਕਟਰ ਦਵਿੰਦਰ ਸਿੰਘ ਨੂੰ ਇੰਸਪੈਕਟਰ ਦੇ ਸਟਾਰ ਲਗਾਉਂਦੇ ਹੋਏ ਅਧਿਕਾਰੀ (ਜ਼ੀਸ਼ਾਨ) |
ਕਾਦੀਆਂ, 10 ਨਵੰਬਰ (ਜ਼ੀਸ਼ਾਨ) - ਸਬ ਇੰਪੈਕਟਰ ਦਵਿੰਦਰ ਸਿੰਘ ਇੰਚਾਰਜ ਸੀ. ਆਈ ਸਬ ਯੂਨਿਟ ਕਾਦੀਆਂ ਨੂੰ ਇੰਸਪੈਕਟਰ ਰੈਂਕ ਵਿੱਚ ਪ੍ਰੋਮੋਟ ਹੋਣ ਤੇ ਮਾਨਯੋਗ ਡੀਐਸਪੀ ਸੀ.ਆਈ ਗੁਰਦਾਸਪੁਰ ਵਲੋ ਸਟਾਰ ਲਗਾਇਆ ਗਿਆ। ਜ਼ਿਕਰ ਯੋਗ ਹੈ ਕਿ ਨਵ ਨਿਯੁਕਤ ਇੰਸਪੈਕਟਰ ਰੈਂਕ ਦਵਿੰਦਰ ਸਿੰਘ ਇਨਚਾਰਜ ਸੀਆਈਏ ਕਾਦੀਆਂ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਬਖੂਬੀ ਨਾਲ ਨਿਭਾ ਰਹੇ ਸਨ। ਅਤੇ ਉਹਨਾਂ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਹਨਾਂ ਨੂੰ ਇੰਸਪੈਕਟਰ ਰੈਂਕ ਦਾ ਅਹੁਦਾ ਦਿੱਤਾ ਗਿਆ। ਜਿਸ ਤੋਂ ਬਾਅਦ ਨਵ ਨਿਯੁਕਤ ਇੰਸਪੈਕਟਰ ਦਵਿੰਦਰ ਸਿੰਘ ਨੇ ਆਪਣੇ ਉੱਚ ਅਧਿਕਾਰੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤੰਨਦੇਹੀ ਦੇ ਨਾਲ ਨਿਭਾਉਣਗੇ । ਇਸ ਮੌਕੇ ਤੇ ਹੈਡ ਕਲਰਕ ਪਠਾਨਕੋਟ ਇੰਸਪੈਕਟਰ ਵਿਵੇਕ ਕੁਮਾਰ, ਹੈਡ ਕਲਰਕ ਗੁਰਦਾਸਪੁਰ ,ਰਣਜੋਧ ਸਿੰਘ, ਅਤੇ ਸਹਾਇਕ ਇੰਚਾਰਜ ਸੀ.ਆਈ ਸਬ ਯੂਨਿਟ ਕਾਦੀਆਂ ਪਰਮਿੰਦਰ ਸਿੰਘ, ਖੇਤੀਬਾੜੀ ਅਫ਼ਸਰ ਹਰਪ੍ਰੀਤ ਸਿੰਘ ਬੋਪਾਰਾਏ, ਖੇਤੀਬਾੜੀ ਦਫਤਰ ਤੋਂ ਇੰਸਪੈਕਟਰ ਮੈਡਮ ਨਵਜੋਤ ਕੌਰ ,ਸਿਪਾਹੀ ਅਮਰਿੰਦਰ ਸਿੰਘ ਖਾਸ ਤੌਰ ਤੇ ਹਾਜ਼ਿਰ ਸਨ। ਸਾਰਿਆਂ ਵਲੋ ਇੰਸਪੈਕਟਰ ਦਵਿੰਦਰ ਸਿੰਘ ਨੂੰ ਤਰੱਕੀ ਤੇ ਵਧਾਈ ਦਿੱਤੀ ਗਈ।