ਚੱਡਾ ਕੀੜੀ ਖੰਡ ਮਿੱਲ ਵੱਲੋਂ ਪਿੰਡ ਕਾਹਲਵਾਂ ‘ਚ ਕਿਸਾਨ ਸੈਮੀਨਾਰ ਦਾ ਆਯੋਜਨ

ਸੈਮੀਨਾਰ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਮਿੱਲ ਪ੍ਰਬੰਧਕ। (ਜ਼ੀਸ਼ਾਨ)

ਕਾਦੀਆਂ, 8 ਨਵੰਬਰ (ਜ਼ੀਸ਼ਾਨ) – ਚੱਡਾ ਕੀੜੀ ਖੰਡ ਮਿੱਲ ਵੱਲੋਂ ਪਿੰਡ ਕਾਹਲਵਾਂ ਵਿੱਚ ਕਿਸਾਨ ਸੁਖਵਿੰਦਰ ਸਿੰਘ ਕਾਹਲਵਾਂ ਦੇ ਘਰ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਇਲਾਕੇ ਦੇ ਕਈ ਕਿਸਾਨਾਂ ਨੇ ਹਿੱਸਾ ਲਿਆ। ਮਿੱਲ ਦੇ ਜੀ.ਐਮ. ਸਤਿੰਦਰ ਸਿੰਘ ਅਤੇ ਮੈਨੇਜਰ ਗੁਰਮੁਖ ਸਿੰਘ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ।
ਕਿਸਾਨਾਂ ਨੇ ਗੰਨੇ ਦੀ ਬਕਾਇਆ ਰਕਮ, ਪਰਚੀਆਂ ਅਤੇ ਕਟਾਈ ਲਈ ਮਸ਼ੀਨਾਂ ਦੀ ਘਾਟ ਵਰਗੇ ਮੁੱਦਿਆਂ 'ਤੇ ਗੱਲ ਕੀਤੀ ਅਤੇ ਮਸ਼ੀਨਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ। ਮਿੱਲ ਅਧਿਕਾਰੀਆਂ ਨੇ ਹਰ ਸੰਭਵ ਸਹੂਲਤ ਮੁਹੱਈਆ ਕਰਨ ਦਾ ਯਕੀਨ ਦਿਵਾਇਆ।
ਇਸ ਮੌਕੇ ਸੁਖਵਿੰਦਰ ਸਿੰਘ ਕਾਹਲਵਾਂ ਅਤੇ ਹੋਰ ਕਿਸਾਨਾਂ ਨੇ ਮਿੱਲ ਪ੍ਰਬੰਧਕਾਂ ਦਾ ਪਿੰਡ ਪਹੁੰਚਣ 'ਤੇ ਧੰਨਵਾਦ ਕੀਤਾ ਅਤੇ ਸਨਮਾਨ ਕੀਤਾ।

Post a Comment

© Qadian Times. All rights reserved. Distributed by ASThemesWorld