ਕਾਦੀਆਂ ‘ਚ ਬੱਚਿਆਂ ਨੂੰ ਪਿਲਾਈਆਂ ਪਲਸ ਪੋਲੀਓ ਦੀ ਬੂੰਦਾਂ


ਕਾਦੀਆਂ, 12 ਅਕਤੂਬਰ (ਜ਼ੀਸ਼ਾਨ) – ਅੱਜ ਕਾਦੀਆਂ ਸ਼ਹਿਰ ਵਿੱਚ ਕੁੱਲ 11 ਬੂਥ ਲਗਾਏ ਗਏ ਜਿੱਥੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ।

ਇਸ ਮੌਕੇ ਡਾ. ਸ਼ੁਭਨੀਤ ਕੁਮਾਰ ਨੇ ਦੱਸਿਆ ਕਿ ਇਹ ਮੁਹਿੰਮ ਤਿੰਨ ਦਿਨ ਤੱਕ ਚੱਲੇਗੀ ਅਤੇ ਸੀਆਚਸੀ ਦੀ ਟੀਮ ਘਰ-ਘਰ ਜਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਆਪਣੇ ਬੱਚਿਆਂ ਨੂੰ ਬੂੰਦਾਂ ਜ਼ਰੂਰ ਪਿਲਾਉਣ, ਭਾਵੇਂ ਪਹਿਲਾਂ ਵੀ ਪਿਲਾਈਆਂ ਹੋਣ।
ਕਾਦੀਆਂ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਂਦਿਆਂ ਡਾ. ਸ਼ੁਭਨੀਤ ਕੁਮਾਰ ਅਤੇ ਸਟਾਫ। (ਜ਼ੀਸ਼ਾਨ)
ਇਸ ਮੌਕੇ ਨੀਲਮ ਕੁਮਾਰੀ, ਸਤਪਾਲ ਸਿੰਘ, ਕਮਲੇਸ਼, ਉਰਮਿਲਾ ਅਤੇ ਸੀ.ਐਚ.ਸੀ. ਦਾ ਸਮੂਹ ਸਟਾਫ ਮੌਜੂਦ ਸੀ।

Post a Comment

© Qadian Times. All rights reserved. Distributed by ASThemesWorld