| ਪ੍ਰਿੰਸੀਪਲ ਲਖਵਿੰਦਰ ਸਿੰਘ ਤੇ ਮਹਿਮਾਨ ਵਿਦਿਆਰਥੀਆਂ ਨੂੰ ਇਨਾਮ ਸੌਂਪਦੇ ਹੋਏ। (ਜ਼ੀਸ਼ਾਨ) |
ਕਾਦੀਆਂ, 30 ਅਕਤੂਬਰ (ਜ਼ੀਸ਼ਾਨ) – ਸਰਕਾਰੀ ਹਾਈ ਸਕੂਲ ਬਸਰਾਇ 'ਚ ਮਾਤਾ ਦਰਸ਼ਨ ਕੌਰ ਦੀ ਯਾਦ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਕੁਲਵੰਤ ਸਿੰਘ ਅਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ।
ਸਮਾਰੋਹ ਦੀ ਸ਼ੁਰੂਆਤ ਸਾਬਕਾ ਜ਼ਿਲ੍ਹਾ ਕੋਆਰਡੀਨੇਟਰ ਦਿਲਬਾਗ ਸਿੰਘ ਬਸਰਾਵਾਂ ਵੱਲੋਂ ਸਵਾਗਤੀ ਭਾਸ਼ਣ ਨਾਲ ਹੋਈ। ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਚੰਗੀ ਸੰਗਤ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਪ੍ਰੋ. ਧਿਆਨ ਸਿੰਘ, ਕੇਵਲ ਸਿੰਘ ਰਿਆੜ, ਰਣਜੋਧ ਸਿੰਘ ਪੱਡਾ, ਗੁਰਿੰਦਰਪਾਲ ਸਿੰਘ, ਮੁਕੇਸ਼ ਕੁਮਾਰ ਤੇ ਹੋਰ ਕਈ ਵਿਅਕਤੀ ਮੌਜੂਦ ਸਨ।
ਦੇਊ ਪਰਿਵਾਰ ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਇਸ ਸਮਾਰੋਹ 'ਚ ਇਸ ਵਾਰ ਵੀ ਦਸਵੀਂ, ਅੱਠਵੀਂ ਤੇ ਪੰਜਵੀਂ ਕਲਾਸ ਦੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ₹3100, ₹2100 ਤੇ ₹1100 ਨਕਦ ਇਨਾਮ, ਸਨਮਾਨ ਚਿੰਨ੍ਹ ਅਤੇ ਸਟੇਸ਼ਨਰੀ ਦਿੱਤੀ ਗਈ। ਵਿਦਿਆਰਥੀਆਂ ਨੇ ਕਵਿਤਾਵਾਂ, ਗੀਤ ਅਤੇ ਭਾਸ਼ਣ ਪੇਸ਼ ਕਰਕੇ ਸਭ ਦਾ ਦਿਲ ਜਿੱਤ ਲਿਆ।
ਪ੍ਰੋਗਰਾਮ ਦਾ ਸੰਚਾਲਨ ਮੈਡਮ ਸ਼ਰਣਜੀਤ ਕੌਰ ਤੇ ਹਰਸਿਮਰਨ ਸਿੰਘ ਨੇ ਕੀਤਾ, ਜਦਕਿ ਮੁਖ ਅਧਿਆਪਕ ਵਿਜੇ ਕੁਮਾਰ ਨੇ ਧੰਨਵਾਦ ਪ੍ਰਗਟਾਇਆ। ਪਿੰਡ ਦੀ ਪੰਚਾਇਤ ਦੇ ਮੈਂਬਰਾਂ, ਸਕੂਲ ਸਟਾਫ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ ਗਈ।