![]() |
ਮੀਟਿੰਗ ਦੌਰਾਨ ਹੈਲਥ ਇੰਸਪੈਕਟਰ ਕੁਲਬੀਰ ਸਿੰਘ, ਕਾਰਜ ਸਾਧਕ ਅਫਸਰ ਅਰੁਣ ਕੁਮਾਰ ਆਦਿ (ਜ਼ੀਸ਼ਾਨ) |
ਕਾਦੀਆਂ, 18 ਜੁਲਾਈ (ਜ਼ੀਸ਼ਾਨ) - ਸਿਹਤ ਵਿਭਾਗ ਕਾਦੀਆਂ ਦੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਵੱਲੋਂ ਨਗਰ ਕੌਂਸਲ ਕਾਦੀਆਂ ਦੇ ਕਾਰਜਸਾਧਕ ਅਫਸਰ ਅਰੁਣ ਕੁਮਾਰ ਤੇ ਸਟਾਫ ਨਾਲ ਮੀਟਿੰਗ ਕਰਕੇ ਬਰਸਾਤ ਦੇ ਮੌਸਮ ਚ ਸ਼ਹਿਰ ਦੇ ਬਾਜ਼ਾਰਾਂ ਮੁਹੱਲਿਆਂ ਆਦਿ ਅੰਦਰ ਸਾਫ - ਸਫਾਈ ਦੇ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ।
ਬਰਸਾਤ ਦੇ ਮੌਸਮ ਚ ਮੀਂਹ ਦਾ ਪਾਣੀ ਇਕੱਠਾ ਨਾ ਹੋਣ, ਮੱਛਰ ਮੱਖੀ ਤੋਂ ਬਚਾਅ ਲਈ ਧੂੰਆਂ ਛੱਡਣ ਲਈ ਫੋਮਿੰਗ ਮਸ਼ੀਨ ਦੀ ਵਰਤੋਂ ਕਰਨ, ਗਲੀਆਂ - ਨਾਲੀਆਂ ਦੀ ਸਾਫ ਸਫਾਈ, ਜਨਤਕ ਥਾਵਾਂ ਤੇ ਕੂੜਾ - ਕਰਕਟ ਨਾ ਜਮ੍ਹਾਂ ਹੋਣ ਦੇਣ, ਡੇਂਗੂ - ਮਲੇਰੀਏ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਸਿਹਤ ਮਹਿਕਮੇਂ ਵੱਲੋਂ ਅਧਿਕਾਰੀਆਂ ਨਾਲ ਵਿਚਾਰਾਂ ਕੀਤੀਆਂ ਗਈਆਂ।
ਇਸ ਮੌਕੇ ਕਾਰਜ ਸਾਧਕ ਅਫਸਰ ਅਰੁਣ ਕੁਮਾਰ ਨੂੰ ਸਿਹਤ ਮਹਿਕਮੇ ਦੇ ਅਧਿਕਾਰੀ ਹੈਲਥ ਇਸੰਪੈਕਟਰ ਕੁਲਬੀਰ ਸਿੰਘ ਨੂੰ ਭਰੋਸਾ ਦਵਾਇਆ ਕਿ ਬਰਸਰ ਦੇ ਮੱਦੇਨਜ਼ਰ ਸ਼ਹਿਰਵਾਸੀਆਂ ਦੀ ਸਿਹਤ ਲਈ ਹਰ ਉਪਰਾਲਾ ਕੀਤਾ ਜਾਵੇਗਾ ਤੇ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਸੈਨੀਟੇਸ਼ਨ ਇੰਸਪੈਕਟਰ ਕੰਵਲਪ੍ਰੀਤ ਸਿੰਘ ਰਾਜਾ, ਵਰਿੰਦਰਪ੍ਰੀਤ ਸਿੰਘ, ਰੋਸ਼ਨ ਲਾਲ,ਮੋਹਿਤ ਭਾਟੀਆ ਸਮੇਤ ਨਗਰ ਕੌਂਸਲ ਸਟਾਫ ਹਾਜ਼ਰ ਸੀ।