77ਵੀਆਂ ਪੰਜਾਬ ਰਾਜ ਜ਼ੋਨਲ ਸਕੂਲ ਖੇਡਾਂ 'ਚ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਕਾਦੀਆਂ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ


Uploaded Image
ਕਾਦੀਆਂ ਦੇ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਦੇ ਖਿਡਾਰੀ ਪ੍ਰਿੰਸੀਪਲ ਅਤੇ ਸਟਾਫ਼ ਨਾਲ। (ਜ਼ੀਸ਼ਾਨ)

ਕਾਦੀਆਂ, 30 ਜੁਲਾਈ (ਜ਼ੀਸ਼ਾਨ): ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਨੇ 77ਵੀਆਂ ਪੰਜਾਬ ਰਾਜ ਜ਼ੋਨਲ ਪੱਧਰ ਸਕੂਲ ਖੇਡਾਂ ਦੇ 19 ਸਾਲ ਉਮਰ ਵਰਗ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਮਨਜੀਤ ਕੌਰ ਅਤੇ ਸਰੀਰਕ ਸਿੱਖਿਆ ਲੈਕਚਰਾਰ ਨਵਤੇਸ਼ਪਾਲ ਸਿੰਘ ਨੇ ਦੱਸਿਆ ਕਿ ਲੜਕਿਆਂ ਦੇ ਸਿੰਗਲ ਮੁਕਾਬਲੇ ਵਿੱਚ ਅੰਸ਼ ਭਨੋਟ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਡਬਲ ਮੁਕਾਬਲੇ ਵਿੱਚ ਜਪਨੂਰ ਸਿੰਘ ਅਤੇ ਅੰਸ਼ ਭਨੋਟ ਪਹਿਲੇ ਰਹੇ। ਲੜਕੀਆਂ ਦੇ ਸਿੰਗਲ ਮੁਕਾਬਲੇ ਵਿੱਚ ਜਸਕੀਰਤ ਕੌਰ ਨੇ ਤੀਜਾ ਅਤੇ ਡਬਲ ਮੁਕਾਬਲੇ ਵਿੱਚ ਭਾਰਤੀ ਤੇ ਜਸਕੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਖ਼ਲੀਕ ਅਹਿਮਦ, ਜਪਨੂਰ ਸਿੰਘ ਅਤੇ ਅੰਸ਼ ਭਨੋਟ ਦੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ ਹੈ।
ਇਸ ਮੌਕੇ ਦਲਜੀਤ ਕੌਰ, ਜਸਕਿਰਨ ਕੌਰ, ਕੁਲਦੀਪ ਕੌਰ, ਅਨਾਮਿਕਾ, ਮਿਤਾਲੀ, ਸਨਾਵਰ ਮੁਨੀਰ, ਲਵਪ੍ਰੀਤ ਕੌਰ, ਬਲਬੀਰ ਕੌਰ ਅਤੇ ਅਮਨਦੀਪ ਕੌਰ ਸਮੇਤ ਸਟਾਫ਼ ਮੈਂਬਰ ਹਾਜ਼ਰ ਸਨ।

Post a Comment

© Qadian Times. All rights reserved. Distributed by ASThemesWorld