![]() |
| ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਬੀ.ਸੀ.ਏ. ਅਤੇ ਬੀ.ਐੱਸ.ਸੀ. (ਆਈ.ਟੀ.) ਛੇਵੇਂ ਸਮੈਸਟਰ ਹੋਣਹਾਰ ਵਿਦਿਆਰਥੀ ਪ੍ਰਿੰਸੀਪਲ ਅਤੇ ਪ੍ਰੋਫੈਸਰਾਂ ਨਾਲ। (ਜ਼ੀਸ਼ਾਨ) |
ਕਾਦੀਆਂ, 20 ਜੁਲਾਈ (ਜ਼ੀਸ਼ਾਨ): ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਗਏ ਬੀ.ਸੀ.ਏ. ਅਤੇ ਬੀ.ਐੱਸ.ਸੀ. (ਆਈ.ਟੀ.) ਛੇਵੇਂ ਸਮੈਸਟਰ ਦੇ ਨਤੀਜਿਆਂ ਵਿੱਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਸਤਵਿੰਦਰ ਸਿੰਘ ਅਤੇ ਪ੍ਰੋ. ਕੌਸ਼ਲ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸ ਸਫਲਤਾ ਦਾ ਸਿਹਰਾ ਉਨ੍ਹਾਂ ਦੀ ਮਿਹਨਤ ਅਤੇ ਲਗਨ ਨੂੰ ਦਿੱਤਾ।
ਬੀ.ਸੀ.ਏ. ਛੇਵਾਂ ਸਮੈਸਟਰ ਵਿੱਚ ਸ਼ੀਤਲ, ਰੁਪਿੰਦਰਜੀਤ ਕੌਰ ਅਤੇ ਗੁਰਲੀਨ ਕੌਰ ਨੇ 9.09 ਐੱਸ.ਜੀ.ਪੀ.ਏ. ਨਾਲ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ। ਸਿਮਰਨਜੀਤ ਕੌਰ ਨੇ 8.91 ਐੱਸ.ਜੀ.ਪੀ.ਏ. ਨਾਲ ਦੂਜਾ ਅਤੇ ਖੁਸ਼ਪ੍ਰੀਤ ਕੌਰ ਨੇ 8.82 ਐੱਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਬੀ.ਐੱਸ.ਸੀ. (ਆਈ.ਟੀ.) ਛੇਵਾਂ ਸਮੈਸਟਰ ਵਿੱਚ ਆਫ਼ਾਕ ਅਹਿਮਦ ਨੇ 9.60 ਐੱਸ.ਜੀ.ਪੀ.ਏ. ਨਾਲ ਪਹਿਲਾ, ਤਾਹਿਰਾ ਅਹਿਮਦ ਨੇ 9.30 ਐੱਸ.ਜੀ.ਪੀ.ਏ. ਨਾਲ ਦੂਜਾ, ਨਵਦੀਪ ਕੌਰ ਨੇ 8.90 ਐੱਸ.ਜੀ.ਪੀ.ਏ. ਨਾਲ ਤੀਜਾ ਅਤੇ ਕਿਰਨਦੀਪ ਕੌਰ ਨੇ 8.50 ਐੱਸ.ਜੀ.ਪੀ.ਏ. ਨਾਲ ਚੌਥਾ ਸਥਾਨ ਹਾਸਲ ਕੀਤਾ।
ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਕਸ਼ਮੀਰ ਸਿੰਘ ਬੋਪਾਰਾਏ ਅਤੇ ਸਮੂਹ ਮੈਂਬਰਾਂ ਨੇ ਪ੍ਰਿੰਸੀਪਲ, ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
