ਕਾਦੀਆਂ, 13 ਜੂਨ (ਜ਼ੀਸ਼ਾਨ): ਕਾਦੀਆਂ ਨਗਰ ਕੌਂਸਲ ਦੀਆਂ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਗਈਆਂ। ਅਧਿਕਾਰਿਕ ਤੌਰ 'ਤੇ ਸਾਰੇ 15 ਵਾਰਡਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇੱਕ ਵਾਰਡ ਵਿੱਚ ਆਜ਼ਾਦ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਦੇ ਜੇਤੂ ਰਹੇ ਸਨ, ਜਦਕਿ 14 ਵਾਰਡਾਂ ਲਈ ਵੋਟਿੰਗ ਅੱਜ ਕਰਵਾਈ ਗਈ।
ਚੋਣ ਨਤੀਜਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 6 ਵਾਰਡਾਂ ਵਿੱਚ ਜਿੱਤ ਦਰਜ ਕਰਕੇ ਆਪਣਾ ਦਬਦਬਾ ਕਾਇਮ ਰੱਖਿਆ। ਕਾਂਗਰਸ ਨੂੰ 4 ਵਾਰਡਾਂ, ਆਮ ਆਦਮੀ ਪਾਰਟੀ ਨੂੰ 2 ਵਾਰਡਾਂ, ਆਜ਼ਾਦ ਉਮੀਦਵਾਰਾਂ ਨੂੰ 2 ਵਾਰਡਾਂ ਅਤੇ ਭਾਰਤੀ ਜਨਤਾ ਪਾਰਟੀ ਨੂੰ 1 ਵਾਰਡ ਵਿੱਚ ਜਿੱਤ ਹਾਸਲ ਹੋਈ।
ਵਾਰਡ ਨੰਬਰ 1 ਤੋਂ ਕਾਂਗਰਸ ਦੇ ਗੁਰਬਚਨ ਸਿੰਘ, ਵਾਰਡ 2 ਤੋਂ ਕਾਂਗਰਸ ਦੀ ਦੇਬੋ, ਵਾਰਡ 3 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਪ੍ਰੀਤ ਸਿੰਘ, ਵਾਰਡ 4 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਰਪਾਲ ਕੌਰ ਅਤੇ ਵਾਰਡ 5 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਦਿਲਬਾਗ ਸਿੰਘ ਮਾਹਲ ਜੇਤੂ ਰਹੇ। ਵਾਰਡ 6 ਤੋਂ ਆਜ਼ਾਦ ਉਮੀਦਵਾਰ ਅਤੀਆ ਤੁਲ ਵਾਹਿਦ ਤਾਹਿਰਾ ਬਿਨਾਂ ਮੁਕਾਬਲੇ ਦੇ ਚੁਣੇ ਗਏ।
ਵਾਰਡ 7 ਤੋਂ ਕਾਂਗਰਸ ਦੇ ਨਰਿੰਦਰ ਕੁਮਾਰ, ਵਾਰਡ 8 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਰਪ੍ਰੀਤ ਕੌਰ, ਵਾਰਡ 9 ਤੋਂ ਆਜ਼ਾਦ ਉਮੀਦਵਾਰ ਜੋਗਿੰਦਰ ਕੁਮਾਰ, ਵਾਰਡ 10 ਤੋਂ ਆਮ ਆਦਮੀ ਪਾਰਟੀ ਦੀ ਪੂਜਾ, ਵਾਰਡ 11 ਤੋਂ ਕਾਂਗਰਸ ਦੇ ਰਾਜੇਸ਼ ਕੁਮਾਰ, ਵਾਰਡ 12 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪਲਵਿੰਦਰ ਕੌਰ, ਵਾਰਡ 13 ਤੋਂ ਭਾਜਪਾ ਦੇ ਰਾਜ ਕੁਮਾਰ, ਵਾਰਡ 14 ਤੋਂ ਆਮ ਆਦਮੀ ਪਾਰਟੀ ਦੀ ਪੂਜਾ ਰਾਣੀ ਅਤੇ ਵਾਰਡ 15 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰ ਪਾਲ ਜੇਤੂ ਰਹੇ।
ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਉਣ ਵਿੱਚ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਵੀ ਸਰਾਹਣਯੋਗ ਰਹੀ। ਐਸ.ਐਸ.ਪੀ. ਬਟਾਲਾ ਦੀ ਅਗਵਾਈ ਹੇਠ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਕਾਰਨ ਚੋਣਾਂ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਨੇਪਰੇ ਚੜ੍ਹੀਆਂ।
