ਬਾਜਵਾ ਸਕੂਲ ਦੇ ਵਿਦਿਆਰਥੀ ਦਿਲਪ੍ਰੀਤ ਦੀ ਪੀਟੀਸੀ ਪੰਜਾਬੀ ਦੇ ਗਾਇਕੀ ਰਿਐਲਿਟੀ ਸ਼ੋਅ 'ਮਾਸਟਰ ਚੈਂਪਸ' ਲਈ ਚੋਣ

Uploaded Image
ਕਾਦੀਆਂ ਦੇ ਬਾਜਵਾ ਸਕੂਲ ਦਾ ਵਿਦਿਆਰਥੀ ਦਿਲਪ੍ਰੀਤ ਦੀ ਪੀਟੀਸੀ ਪੰਜਾਬੀ ਦੇ ਗਾਇਕੀ ਰਿਐਲਿਟੀ ਸ਼ੋਅ 'ਮਾਸਟਰ ਚੈਂਪਸ' ਦੌਰਾਨ। (ਜ਼ੀਸ਼ਾਨ)

ਕਾਦੀਆਂ, 4 ਜੁਲਾਈ (ਜ਼ੀਸ਼ਾਨ): ਕਾਦੀਆਂ ਦੇ ਜੀ.ਐਸ. ਬਾਜਵਾ ਸੀਨੀਅਰ ਸੈਕੰਡਰੀ ਸਕੂਲ, ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ 7ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਦਿਲਪ੍ਰੀਤ ਦੀ ਪੀ.ਟੀ.ਸੀ  ਪੰਜਾਬੀ ਦੇ ਪ੍ਰਸਿੱਧ ਗਾਇਕੀ ਰਿਐਲਿਟੀ ਸ਼ੋਅ 'ਮਾਸਟਰ ਚੈਂਪਸ' ਲਈ ਚੋਣ ਹੋਈ ਹੈ।
ਦਿਲਪ੍ਰੀਤ ਨੇ ਆਪਣੀ ਸੁਰੀਲੀ ਆਵਾਜ਼, ਸੰਗੀਤ ਪ੍ਰਤੀ ਸਮਰਪਣ ਅਤੇ ਸਖ਼ਤ ਮਿਹਨਤ ਦੇ ਬਲਬੂਤੇ ਇਹ ਉਪਲਬਧੀ ਹਾਸਲ ਕੀਤੀ ਹੈ। ਉਸ ਦੀ ਇਸ ਕਾਮਯਾਬੀ ਨਾਲ ਸਕੂਲ, ਮਾਪਿਆਂ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਸ ਮਾਣਮੱਤੀ ਪ੍ਰਾਪਤੀ 'ਤੇ ਸਕੂਲ ਦੇ ਡਾਇਰੈਕਟਰ ਡਾ. ਰਾਜੇਸ਼ ਸ਼ਰਮਾ, ਕੋਆਰਡੀਨੇਟਰ ਸ਼੍ਰੀਮਤੀ ਸ਼ਾਲਿਨੀ ਸ਼ਰਮਾ, ਐੱਸ.ਐੱਸ. ਬਾਜਵਾ ਸਕੂਲ ਦੇ ਡਾਇਰੈਕਟਰ ਅਤੇ ਨੈਸ਼ਨਲ ਅਵਾਰਡੀ ਐੱਮ.ਐੱਲ. ਸ਼ਰਮਾ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਦਿਲਪ੍ਰੀਤ ਅਤੇ ਉਸ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ।
ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਦਿਲਪ੍ਰੀਤ ਨੇ ਆਪਣੀ ਪ੍ਰਤਿਭਾ ਅਤੇ ਲਗਨ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਆਉਣ ਵਾਲੇ ਦੌਰ ਵਿੱਚ ਵੀ ਆਪਣੀ ਗਾਇਕੀ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾ ਸਿਰਫ਼ ਆਪਣੇ ਸਕੂਲ ਅਤੇ ਪਰਿਵਾਰ, ਸਗੋਂ ਪੂਰੇ ਕਾਦੀਆਂ ਇਲਾਕੇ ਦਾ ਨਾਮ ਵੀ ਰੌਸ਼ਨ ਕਰੇਗਾ।

Post a Comment

© Qadian Times. All rights reserved. Distributed by ASThemesWorld