![]() |
| ਕਾਦੀਆਂ ਚ ਪ੍ਰਤਾਪ ਬਾਜਵਾ ਅਤੇ ਤ੍ਰਿਪਤ ਬਾਜਵਾ ਆਪਣੇ ਸਮਰਥਕਾਂ ਨਾਲ ਚੋਣ ਪ੍ਰਚਾਰ ਕਰਦੇ ਹੋਏ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀੳ ਅਤੇ ਜਗਰੂਪ ਸੇਖਵਾਂ ਦੁਕਾਨਦਾਰ ਨੂੰ ਮਿਲਦਿਆਂ। (ਜ਼ੀਸ਼ਾਨ) |
ਕਾਦੀਆਂ, 10 ਜੂਨ (ਜ਼ੀਸ਼ਾਨ): ਅੱਜ ਸ਼ਾਮ ਨੂੰ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਦੀਆਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਫ਼ਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇੱਕਠੇ ਮਿਲ ਕੇ ਰੋਡ ਸ਼ੋਅ ਕੱਢਿਆ। ਉਹ ਵੱਖ ਵੱਖ ਬਾਜ਼ਾਰਾਂ ਚ ਗਏ ਅਤੇ ਦੁਕਾਨਦਾਰਾਂ ਨੂੰ ਮਿਲ ਕੇ 13 ਜੂਨ ਨੂੰ ਨਗਰ ਕੌਂਸਲ ਕਾਦੀਆਂ ਦੀ ਹੋਣ ਵਾਲੀ ਚੋਣਾਂ ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕਰ ਰਹੇ ਸਨ।
ਦੂਜੀ ਪਾਰਟੀਆਂ ਵੀ ਚੋਣ ਪ੍ਰਚਾਰ ਵਿੱਚ ਜੁਟਿਆਂ ਹੋਇਆਂ ਹਨ। ਪੂਰੇ ਸ਼ਹਿਰ ਚ ਨਗਰ ਕੋਂਸਲ ਦੀ ਚੋਣਾਂ ਨੂੰ ਲੈ ਕੇ ਪ੍ਰਚਾਰ ਚੱਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਆਪ ਦੇ ਰੋਡ ਸ਼ੋਅ ਦੀ ਇਹ ਖ਼ਾਸਿਅਤ ਰਹੀ ਹੈ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀੳ ਅਤੇ ਜਗਰੂਪ ਸੇਖਵਾਂ ਦੇ ਨਾਲ ਖ਼ੁਦ ਹਰ ਦੁਕਾਨਦਾਰ ਨੂੰ ਨਿਜੀ ਤੌਰ ਤੇ ਮਿਲੇ ਅਤੇ ਆਪ ਵਰਕਰਾਂ ਚ ਕਾਫ਼ੀ ਜੋਸ਼ ਜਜ਼ਬਾ ਨੂੰ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਦਾ ਰੋਡ ਸ਼ੋਅ ਚ ਉਹ ਜੋਸ਼ ਜਜ਼ਬਾ ਵੇਖਣ ਨੂੰ ਨਹੀਂ ਮਿਲਿਆ ਜੋ ਸੱਤਾ ਧਿਰ ਦੀ ਪਾਰਟੀ ਦੇ ਰੋਡ ਸ਼ੋਅ ਚ ਵਿਖਾਈ ਦੇ ਰਿਹਾ ਸੀ।
ਇਸ ਸਮੇਂ ਅਕਾਲੀ ਦਲ ਬਾਦਲ, ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। 13 ਜੂਨ ਨੂੰ ਸਵੇਰੇ 8 ਵੱਜੇ ਵੋਟਾਂ ਪੈਣਗੀਆਂ ਅਤੇ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਵੋਟਿੰਗ ਸਮਾਪਤ ਹੋਣ ਤੋਂ ਬਾਅਦ ਉਸੇ ਦਿਨ ਵੋਟਾਂ ਦੀ ਗਿਣਤੀ ਸ਼ੁੂਰ ਹੋ ਜਾਵੇਗੀ। ਕਾਦੀਆਂ ਚ ਕੁਲ 15 ਵਾਰਡਾਂ ਹਨ। ਵਾਰਡ ਨੰਬਰ 1 ਤੋਂ ਅਜ਼ਾਦ ਉਮੀਦਵਾਰ ਬਿਨਾ ਮੁਕਾਬਲਾ ਚੋਣ ਜਿੱਤ ਚੁਕਿਆ ਹੈ।
