![]() |
ਕਾਦੀਆਂ ਦੇ ਵਾਰਡ ਨੰ.10 ਤੋਂ ਪੂਜਾ ਪਤਨੀ ਸਿਕੰਦਰ ਸਿੰਘ ਦਾ ਸਵਾਗਤ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 15 ਜੂਨ (ਜ਼ੀਸ਼ਾਨ): ਨਗਰ ਕੌਂਸਲ ਕਾਦੀਆਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਪੂਜਾ ਪਤਨੀ ਸਿਕੰਦਰ ਸਿੰਘ ਨੇ ਵਾਰਡ ਨੰਬਰ 10 ਤੋਂ 93 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਦਿਆਂ ਕੌਂਸਲਰ ਦਾ ਅਹੁਦਾ ਹਾਸਲ ਕੀਤਾ। ਉਨ੍ਹਾਂ ਦੀ ਜਿੱਤ ਦੀ ਖ਼ਬਰ ਮਿਲਦਿਆਂ ਹੀ ਵਾਰਡ ਨੰਬਰ 10 ਅਤੇ ਸ਼ਹਿਰ ਕਾਦੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਇਸ ਮੌਕੇ ਸਮਰਥਕਾਂ ਅਤੇ ਇਲਾਕਾ ਵਾਸੀਆਂ ਨੇ ਪੂਜਾ ਅਤੇ ਉਨ੍ਹਾਂ ਦੇ ਪਤੀ ਸਿਕੰਦਰ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਜਸ਼ਨ ਦੌਰਾਨ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ, ਭੰਗੜੇ ਪਾਏ ਅਤੇ ਲੱਡੂਆਂ ਤੇ ਬਰਫ਼ੀ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ।
ਪੂਜਾ ਅਤੇ ਸਿਕੰਦਰ ਸਿੰਘ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਚੋਣ ਸੀ ਅਤੇ ਲੋਕਾਂ ਦੇ ਭਰੋਸੇ ਸਦਕਾ ਉਨ੍ਹਾਂ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇੱਕ ਆਮ ਪਰਿਵਾਰ ਨਾਲ ਸੰਬੰਧਤ ਵਿਅਕਤੀ 'ਤੇ ਭਰੋਸਾ ਕਰਦਿਆਂ ਪਾਰਟੀ ਦੀ ਟਿਕਟ ਦਿੱਤੀ।
ਉਨ੍ਹਾਂ ਵਾਰਡ ਨੰਬਰ 10 ਦੇ ਵੋਟਰਾਂ, ਸਮਰਥਕਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ 'ਤੇ ਜੋ ਵਿਸ਼ਵਾਸ ਜਤਾਇਆ ਹੈ, ਉਹ ਉਸ 'ਤੇ ਖਰਾ ਉਤਰਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸ ਮੌਕੇ ਅਸ਼ੋਕ ਨਈਅਰ, ਜਗੀਰ ਸਿੰਘ ਗੋਰਾ, ਗੁਲਸ਼ਨ ਸਿੰਘ, ਕੁਲਦੀਪ ਸਿੰਘ ਰਿੰਕੂ, ਰਿਤਿਨ ਨਈਅਰ, ਨਿਤਿਨ ਨਈਅਰ, ਸੰਦੀਪ ਭਗਤ, ਜੱਜੂ ਕੀਰ, ਸੋਨੂ ਬਈਆ, ਸੰਨੀ ਭਾਟੀਆ, ਅੱਪੂ ਸ਼ਰਮਾ, ਗੂਨੀ ਮਹਾਜਨ, ਡੈਂਬੋ ਰੱਖੜਾ, ਮੰਨੂ ਰੱਖੜਾ, ਸੰਤੋਖ ਘੜੀ ਸਾਜ, ਕੁਨਾਲ ਸ਼ਰਮਾ, ਸੁਰਿੰਦਰ ਨਈਅਰ ਸਮੇਤ ਹੋਰ ਹਾਜ਼ਰ ਸਨ।
