![]() |
| ਅਧੂਰਾ ਛੱਪੜ ਅਤੇ ਆਲੇ ਦੁਆਲੇ ਦੀ ਖ਼ਸਤਾ ਹਾਲਤ। (ਜ਼ੀਸ਼ਾਨ) |
ਕਾਦੀਆਂ, 3 ਮਈ (ਜ਼ੀਸ਼ਾਨ) – ਨਜ਼ਦੀਕੀ ਪਿੰਡ ਨਾਥਪੁਰ ਵਿੱਚ ਬਣਾਇਆ ਗਿਆ ਥਾਪਰ ਮਾਡਲ ਛੱਪੜ ਅਧੂਰਾ ਰਹਿ ਜਾਣ ਕਾਰਨ ਹੁਣ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਛੱਪੜ ਦੇ ਆਲੇ ਦੁਆਲੇ ਚਾਰਦਿਵਾਰੀ ਨਾ ਹੋਣ ਨਾਲ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਅਤੇ ਬੱਚਿਆਂ ਲਈ ਖਤਰਾ ਬਣਿਆ ਹੋਇਆ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਛੱਪੜ ਦੇ ਅੰਦਰਲੀ ਜ਼ਮੀਨ ਧਸਣ ਅਤੇ ਇੰਟਰਲੌਕ ਟਾਇਲਾਂ ਵਾਲਾ ਰਸਤਾ ਟੁੱਟਣ ਕਾਰਨ ਹਾਲਤ ਹੋਰ ਵੀ ਖਰਾਬ ਹੋ ਗਈ ਹੈ। ਨਾਲ ਹੀ ਜੰਗਲੀ ਘਾਹ ਕਾਰਨ ਸੱਪ ਅਤੇ ਹੋਰ ਜ਼ਹਰੀਲੇ ਜਾਨਵਰ ਵੀ ਵੱਧ ਰਹੇ ਹਨ, ਜਿਸ ਨਾਲ ਲੋਕ ਡਰੇ ਹੋਏ ਹਨ।
ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਛੱਪੜ ਦੀ ਮੁਰੰਮਤ ਤੁਰੰਤ ਪੂਰੀ ਕਰਵਾਈ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
