![]() |
ਅੰਮ੍ਰਿਤਸਰ ਵਿਖੇ ਆਪਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮੌਕੇ ਐਨਸੀਸੀ ਵੱਲੋਂ ਦੇਸ਼ਭਗਤੀ ਪਰੇਡ ਕਢਦਿਆਂ। (ਜ਼ੀਸ਼ਾਨ) |
ਅੰਮ੍ਰਿਤਸਰ 9 ਮਈ (ਜ਼ੀਸ਼ਾਨ)- 24 ਪੰਜਾਬ ਬਟਾਲੀਅਨ ਐਨਸੀਸੀ, ਅੰਮ੍ਰਿਤਸਰ ਗਰੁੱਪ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਰਾਮ ਤੀਰਥ ਵਿਖੇ ਚੱਲ ਰਹੇ ਸੰਯੁਕਤ ਸਾਲਾਨਾ ਸਿਖਲਾਈ ਕੈਂਪ (ਸੀਏਟੀਸੀ-03) ਦੌਰਾਨ ‘ਆਪਰੇਸ਼ਨ ਸਿੰਦੂਰ’ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਕਰਨਲ ਪਰਮਜੀਤ ਸਿੰਘ ਰਿਆੜ ਦੀ ਅਗਵਾਈ ਹੇਠ ਦੇਸ਼ਭਗਤੀ ਪਰੇਡ ਦਾ ਆਯੋਜਨ ਕੀਤਾ ਗਿਆ।
ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਲਗਭਗ 500 ਕੈਡਿਟਾਂ ਨੇ ਪਰੇਡ ਵਿੱਚ ਭਾਗ ਲਿਆ। ਕੈਡਿਟ ਨਵਪ੍ਰੀਤ ਕੌਰ, ਮਹਿਕ ਮਹਿਤਾ ਅਤੇ ਸ਼ਵਿਲਾ ਭਗਤ ਨੇ ‘ਆਪਰੇਸ਼ਨ ਸਿੰਦੂਰ’ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਦੇਸ਼ ਦੀ ਸੁਰੱਖਿਆ ਵਿੱਚ ਸੈਨਾਵਾਂ ਦੀ ਭੂਮਿਕਾ ਨੂੰ ਰੋਸ਼ਨ ਕੀਤਾ।
ਕਰਨਲ ਪੀ.ਐਸ. ਰਿਆੜ ਨੇ ਇਸ ਮੌਕੇ ਤਿਰੰਗਾ ਲਹਿਰਾਇਆ ਅਤੇ ਕੈਡਿਟਾਂ ਨੇ ਰਾਸ਼ਟਰੀ ਗੀਤ ਗਾ ਕੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ। ਸਮਾਗਮ ਦੇਸ਼ਭਗਤੀ ਦੇ ਜਜ਼ਬੇ ਨਾਲ ਭਰਪੂਰ ਰਿਹਾ।
