![]() |
| ਜੂਨੀਅਰ ਸਹਾਇਕ ਜਸਵੰਤ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਦਿੰਦਿਆਂ। (ਜ਼ੀਸ਼ਾਨ) |
ਕਾਦੀਆਂ, 3 ਮਈ (ਜ਼ੀਸ਼ਾਨ) – 22 ਪੰਜਾਬ ਬਟਾਲੀਅਨ ਐਨ.ਸੀ.ਸੀ ਬਟਾਲਾ ਵੱਲੋਂ ਜੂਨੀਅਰ ਸਹਾਇਕ ਜਸਵੰਤ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਸ਼ੇਸ਼ ਵਿਦਾਇਗੀ ਪਾਰਟੀ ਦਿੱਤੀ ਗਈ। ਸਮਾਰੋਹ ਦੀ ਅਗਵਾਈ ਕਮਾਂਡਿੰਗ ਅਫਸਰ ਕਰਨਲ ਕੇ.ਜੇ.ਐਸ. ਗਿੱਲ ਨੇ ਕੀਤੀ।
ਕਰਨਲ ਗਿੱਲ ਨੇ ਕਿਹਾ ਕਿ ਜਸਵੰਤ ਸਿੰਘ ਨੇ ਆਪਣੀ ਡਿਊਟੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਈ ਹੈ। ਉਨ੍ਹਾਂ ਨੇ ਉਨ੍ਹਾਂ ਦੀ ਸੇਵਾ ਦੀ ਸ਼ਲਾਘਾ ਕਰਦਿਆਂ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸੂਬੇਦਾਰ ਮੇਜਰ ਹਰਜਿੰਦਰ ਸਿੰਘ, ਸੂਬੇਦਾਰ ਅਵਤਾਰ ਸਿੰਘ, ਸੂਬੇਦਾਰ ਰਵਿੰਦਰ ਕੁਮਾਰ, ਸੂਬੇਦਾਰ ਜਗਤ ਪਾਲ, ਹਵਲਦਾਰ ਅਮਿਤ ਕੁਮਾਰ, ਰੱਛਪਾਲ ਸਿੰਘ, ਹਾਕਮ ਸਿੰਘ, ਸੁਪਰਡੈਂਟ ਸਰਵਨ ਸਿੰਘ, ਜੂਨੀਅਰ ਸਹਾਇਕ ਭੂਪਿੰਦਰ ਸਿੰਘ, ਗਗਨਦੀਪ, ਹਰਪਾਲ ਸਿੰਘ, ਰਾਜ ਰਾਣੀ, ਕੁਲਵਿੰਦਰ ਸਿੰਘ, ਡਰਾਈਵਰ ਭੂਪਿੰਦਰ ਸਿੰਘ, ਸੁੱਚਾ ਸਿੰਘ, ਹਰਭਜਨ ਸਿੰਘ, ਗੁਰਿੰਦਰ ਸਿੰਘ, ਸੁਖਦੇਵ ਰਾਜ, ਅਵਤਾਰ ਸਿੰਘ, ਬਲਵਿੰਦਰ ਸਿੰਘ ਅਤੇ ਹਰਦੇਵ ਸਿੰਘ ਸਮੇਤ ਸਮੂਹ ਪੀ.ਆਈ ਸਟਾਫ਼ ਅਤੇ ਸਿਵਲ ਸਟਾਫ ਵਲੋਂ ਜਸਵੰਤ ਸਿੰਘ ਜੂਨੀਅਰ ਸਹਾਇਕ ਅਤੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।
