ਅਫਰੀਕਾ ਦੇ ਦੇਸ਼ ਕੀਨੀਆ ਵਿੱਚ ਕਾਦੀਆਂ ਦੇ ਭਾਈ ਸਿਮਰਨਜੀਤ ਸਿੰਘ ਪ੍ਰਚਾਰਕ ਦਾ ਸਨਮਾਨ

Uploaded Image
ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ। (ਜ਼ੀਸ਼ਾਨ)

ਕਾਦੀਆਂ, 4 ਮਈ (ਜ਼ੀਸ਼ਾਨ) – ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਕਾਦੀਆਂ ਨੂੰ ਅਫਰੀਕਾ ਦੇ ਦੇਸ਼ ਕੀਨੀਆ ਵਿੱਚ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਵਿਸ਼ੇਸ਼ ਸੱਦੇ 'ਤੇ ਪਹੁੰਚਣ ਉਪਰੰਤ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਗੁਰਮਤਿ ਪ੍ਰਚਾਰ ਕਰਨ ਲਈ ਸਨਮਾਨਿਤ ਕੀਤਾ ਗਿਆ।
ਜਾਣਕਾਰੀ ਅਨੁਸਾਰ ਭਾਈ ਸਿਮਰਨਜੀਤ ਸਿੰਘ ਨੇ ਆਪਣੇ ਪ੍ਰਚਾਰ ਦੌਰੇ ਦੌਰਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੋਮਬਾਸਾ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਿਸੂਮੂ, ਗੁਰਦੁਆਰਾ ਸਾਹਿਬ ਮਕਿੰਡੋ ਅਤੇ ਗੁਰਦੁਆਰਾ ਸ਼੍ਰੀ ਰਾਮਗੜ੍ਹੀਆ ਰੇਲਵੇ ਵਿਖੇ ਸੰਗਤ ਨੂੰ ਗੁਰਮਤਿ ਵਿਚਾਰਾਂ ਨਾਲ ਨਿਵਾਜਿਆ। ਉਨ੍ਹਾਂ ਦੀ ਕਥਾ ਵਿਚਾਰਾਂ ਨੂੰ ਸੰਗਤ ਵੱਲੋਂ ਬਹੁਤ ਸਰਾਹਿਆ ਗਿਆ।
ਪ੍ਰਚਾਰ ਫੇਰੀ ਦੇ ਸਮਾਪਤੀ ਸਮੇਂ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਭਾਈ ਸਿਮਰਨਜੀਤ ਸਿੰਘ ਦਾ ਸਨਮਾਨ ਕਰਦਿਆਂ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਭਾਈ ਸਿਮਰਨਜੀਤ ਸਿੰਘ ਨੇ ਸਮੂਹ ਪ੍ਰਬੰਧਕਾਂ ਅਤੇ ਸੰਗਤ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਪ੍ਰਿਥੀਪਾਲ ਸਿੰਘ ਪੰਡਾਲ, ਜਸਪ੍ਰੀਤ ਸਿੰਘ ਚੱਠੇ, ਇੰਦਰਜੀਤ ਸਿੰਘ ਔਜਲਾ, ਮੈਨੇਜਰ ਹਰਦੇਵ ਸਿੰਘ, ਮਨਮਿੰਦਰ ਸਿੰਘ ਬੱਬੀ ਪੰਡਾਲ, ਜਸਵਿੰਦਰ ਸਿੰਘ ਬਾਜਵਾ, ਕੁਲਦੀਪ ਸਿੰਘ ਦੇਵਗਨ, ਸੁਖਵਿੰਦਰ ਸਿੰਘ ਸੱਗੂ, ਗਿਆਨੀ ਗੁਰਨਾਮ ਸਿੰਘ, ਗਿਆਨੀ ਅਮਨਦੀਪ ਸਿੰਘ ਨੂਰ, ਜਸਦੀਪ ਸਿੰਘ ਅਤੇ ਪੁਸ਼ਪਿੰਦਰ ਸਿੰਘ ਆਦਿ ਹਾਜ਼ਰ ਸਨ।

Post a Comment

© Qadian Times. All rights reserved. Distributed by ASThemesWorld