ਐਸ.ਐਸ. ਬਾਜਵਾ ਮੈਮੋਰੀਅਲ ਸਕੂਲ ਵਿਖੇ ਆਯੋਜਿਤ ਕੀਤੇ ਗਏ ਸੁੰਦਰ ਲਿਖਾਈ ਮੁਕਾਬਲੇ



Uploaded Image
ਐਸ.ਐਸ. ਬਾਜਵਾ ਮੈਮੋਰੀਅਲ ਸਕੂਲ ਵਿਖੇ ਸੁੰਦਰ ਲਿਖਾਈ ਮੁਕਾਬਲੇ ਦੇ ਜੇਤੂ ਵਿਦਿਆਰਥੀ ਅਤੇ ਸਕੂਲ ਹੈਡਮਿਸਟ੍ਰੈਸ ਤੇਜਿੰਦਰ ਸ਼ਰਮਾ। (ਜ਼ੀਸ਼ਾਨ)

ਕਾਦੀਆਂ, 6 ਮਈ (ਜ਼ੀਸ਼ਾਨ): ਸਥਾਨਕ ਐਸ.ਐਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ, ਜੋ ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਹੈ, ਦੇ ਜੂਨੀਅਰ ਵਿੰਗ ਵਿਖੇ ਸਕੂਲ ਹੈਡਮਿਸਟ੍ਰੈਸ ਤੇਜਿੰਦਰ ਸ਼ਰਮਾ ਦੀ ਅਗਵਾਈ ਹੇਠ ਪ੍ਰਾਇਮਰੀ ਵਿਭਾਗ ਦੇ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਪਹਿਲੀ ਤੋਂ ਚੌਥੀ ਜਮਾਤ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ। ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿਸ਼ਿਆਂ ਵਿੱਚ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਸਾਰੇ ਹੀ ਬੱਚਿਆਂ ਦੀ ਲਿਖਾਈ ਬਹੁਤ ਸੋਹਣੀ ਸੀ, ਪਰ ਕੁਝ ਬੱਚਿਆਂ ਦੀ ਲਿਖਾਈ ਮੋਤੀਆਂ ਵਰਗੀ ਸਾਫ਼-ਸੁਥਰੀ ਅਤੇ ਬਿਨਾਂ ਕਿਸੇ ਕਟਿੰਗ ਦੇ ਸੀ, ਜਿਨ੍ਹਾਂ ਨੂੰ ਪਹਿਲੀ, ਦੂਜੀ ਅਤੇ ਤੀਜੀ ਪੋਜ਼ੀਸ਼ਨ ਦੇ ਸਰਟੀਫਿਕੇਟ ਸਕੂਲ ਡਾਇਰੈਕਟਰ ਅਤੇ ਪ੍ਰਿੰਸੀਪਲ ਨੈਸ਼ਨਲ ਅਵਾਰਡੀ ਮਨੋਹਰ ਲਾਲ ਸ਼ਰਮਾ ਜੀ ਦੇ ਸਹਿਯੋਗ ਨਾਲ ਦਿੱਤੇ ਗਏ। ਇਨ੍ਹਾਂ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਪਹਿਲਾ ਸਥਾਨ ਪੀਹੂ ਸੋਨੀ ਜਮਾਤ ਚੌਥੀ (ਏ), ਦੂਜਾ ਸਥਾਨ ਸਰੂਤੀ ਜਮਾਤ ਚੌਥੀ (ਸੀ) ਅਤੇ ਤੀਜਾ ਸਥਾਨ ਮੁਹਤਾਜ ਕੌਰ ਜਮਾਤ ਤੀਸਰੀ (ਬੀ) ਨੇ ਹਾਸਲ ਕੀਤਾ। ਪੰਜਾਬੀ ਭਾਸ਼ਾ ਵਿੱਚ ਪਹਿਲਾ ਸਥਾਨ ਪੀਹੂ ਸੋਨੀ ਜਮਾਤ ਚੌਥੀ (ਏ), ਦੂਜਾ ਸਥਾਨ ਤਨਵੀ ਜਮਾਤ ਤੀਸਰੀ (ਸੀ), ਜਦਕਿ ਤੀਜਾ ਸਥਾਨ ਮੰਨਤ ਕੌਰ ਜਮਾਤ ਤੀਸਰੀ (ਏ) ਅਤੇ ਕਰਨਵੀਰ ਸਿੰਘ ਜਮਾਤ ਤੀਸਰੀ (ਬੀ) ਨੇ ਸਾਂਝੇ ਤੌਰ ‘ਤੇ ਹਾਸਲ ਕੀਤਾ। ਹਿੰਦੀ ਭਾਸ਼ਾ ਦੇ ਸੁੰਦਰ ਲਿਖਾਈ ਮੁਕਾਬਲੇ ਵਿੱਚ ਪਹਿਲਾ ਸਥਾਨ ਅਕਾਂਕਸ਼ਾ ਜਮਾਤ ਚੌਥੀ (ਬੀ), ਦੂਜਾ ਸਥਾਨ ਕਾਵਿਆ ਜਮਾਤ ਚੌਥੀ (ਬੀ), ਜਦਕਿ ਤੀਜਾ ਸਥਾਨ ਜਪਲੀਨ ਕੌਰ ਜਮਾਤ ਤੀਸਰੀ (ਏ) ਅਤੇ ਅਮਾਇਰਾ ਤੇਜਪਾਲ ਜਮਾਤ ਤੀਸਰੀ (ਏ) ਨੇ ਸਾਂਝੇ ਤੌਰ ‘ਤੇ ਪ੍ਰਾਪਤ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਰਾਜੇਸ਼ ਕੁਮਾਰ ਸ਼ਰਮਾ ਅਤੇ ਕੋ-ਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਨੇ ਬੱਚਿਆਂ ਦੇ ਇਸ ਮੁਕਾਬਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ ਅਤੇ ਉਤਸ਼ਾਹਿਤ ਕੀਤਾ, ਤਾਂ ਜੋ ਹਰ ਬੱਚਾ ਪੜ੍ਹਾਈ ਦੇ ਨਾਲ-ਨਾਲ ਸਾਫ਼ ਅਤੇ ਸੁੰਦਰ, ਬਿਨਾਂ ਕਟਿੰਗ ਵਾਲੀ ਲਿਖਾਈ ਲਈ ਵੀ ਪ੍ਰੇਰਿਤ ਹੋ ਸਕੇ।

Post a Comment

© Qadian Times. All rights reserved. Distributed by ASThemesWorld