![]() |
| ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਐਮ. ਐਲ. ਸ਼ਰਮਾ। (ਜ਼ੀਸ਼ਾਨ) |
ਕਾਦੀਆਂ, 5 ਮਈ (ਜ਼ੀਸ਼ਾਨ): ਸਥਾਨਕ ਐਸ.ਐਸ ਬਾਜਵਾ ਮੈਮੋਰੀਅਲ ਪਬਲਿਕ ਸਕੂਲ ਦੇ ਡਾਇਰੈਕਟਰ ਐਮ. ਐਲ. ਸ਼ਰਮਾ (ਨੇਸ਼ਨਲ ਅਵਾਰਡੀ) ਨੇ ਦੱਸਿਆ ਕਿ ਬੱਚਿਆਂ ਨੂੰ ਰੁਝੇਵਾਂ ਅਤੇ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰਾਈਮਰੀ ਵਿੰਗ ਵਿੱਚ ਸਪੋਰਟਸ ਅਕੈਡਮੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਅਕੈਡਮੀ 11 ਮਈ ਤੋਂ ਸ਼ਾਮ 5 ਤੋਂ 7 ਵਜੇ ਤੱਕ ਹਫਤੇ ਦੇ ਪੰਜ ਦਿਨ ਚੱਲੇਗੀ।
ਅਕੈਡਮੀ ਵਿੱਚ ਵਾਲੀਬਾਲ, ਖੋ-ਖੋ, ਬੈਡਮਿੰਟਨ ਅਤੇ ਐਥਲੈਟਿਕਸ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਲਈ ਇੰਡੀਆ ਲੈਵਲ ਦੇ ਖਿਡਾਰੀ ਬਾਸ਼ਿਦ ਅਹਿਮਦ (ਐਮ.ਪੀ.ਐਡ) ਅਤੇ ਸਾਬਕਾ ਨਾਇਬ ਸੂਬੇਦਾਰ ਸੁਖਜਿੰਦਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਮਾਪਿਆਂ ਵੱਲੋਂ ਇਸ ਉਪਰਾਲੇ ਦੀ ਸਰਾਹਨਾ ਕੀਤੀ ਜਾ ਰਹੀ ਹੈ।
