![]() |
| ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਮਹਿਮਾਨ ਅਤੇ ਆਗੂ। (ਜ਼ੀਸ਼ਾਨ) |
ਕਾਦੀਆਂ, 8 ਅਪ੍ਰੈਲ (ਜ਼ੀਸ਼ਾਨ) – ਮੇਰਾ ਯੁਵਾ ਭਾਰਤ ਅਤੇ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਯੂਥ ਅਫਸਰ ਸੰਦੀਪ ਕੌਰ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਦੋ ਦਿਨਾਂ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਜੇਤੂ ਖਿਡਾਰੀਆਂ ਨੇ ਭਾਗ ਲਿਆ।
ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਨੀਤਾ, ਸਰਪੰਚ ਹਰਦਾਨ ਅਜੇ ਕੁਮਾਰ ਅਤੇ ਸਕੂਲ ਚੇਅਰਮੈਨ ਸਰਵਣ ਸਿੰਘ ਹਾਜ਼ਰ ਰਹੇ। ਫਾਈਨਲ ਮੁਕਾਬਲਿਆਂ ਵਿੱਚ 1600 ਮੀਟਰ ਦੌੜ ਵਿੱਚ ਹਰਮਨਪ੍ਰੀਤ ਸਿੰਘ ਪਹਿਲੇ, ਜਸ਼ਨ ਪ੍ਰਿੰਸ ਸਿੰਘ ਦੂਜੇ ਅਤੇ ਆਦਰਸ਼ ਪ੍ਰੀਤ ਸਿੰਘ ਤੀਜੇ ਸਥਾਨ ‘ਤੇ ਰਹੇ। ਲੌਂਗ ਜੰਪ ਵਿੱਚ ਨਵਕੀਰਤ ਸਿੰਘ ਪਹਿਲੇ, ਜਸਕਰਨਦੀਪ ਸਿੰਘ ਦੂਜੇ ਅਤੇ ਮਨਦੀਪ ਤੀਜੇ ਸਥਾਨ ‘ਤੇ ਰਹੇ। 400 ਮੀਟਰ ਲੜਕੀਆਂ ਦੀ ਦੌੜ ਵਿੱਚ ਅਰਸ਼ਦੀਪ ਕੌਰ ਪਹਿਲੀ, ਮਨਜੀਤ ਕੌਰ ਦੂਜੀ ਅਤੇ ਸਿਮਰਨ ਤੀਜੀ ਰਹੀ।
ਰੱਸਾਕੱਸੀ ਵਿੱਚ ਗੁਰਦਾਸਪੁਰ ਬਲਾਕ ਨੇ ਪਹਿਲਾ ਸਥਾਨ ਹਾਸਿਲ ਕੀਤਾ। ਵਾਲੀਬਾਲ ਮੁਕਾਬਲਿਆਂ ਵਿੱਚ ਹਰਦਾਨ ਦੀ ਟੀਮ ਪਹਿਲੀ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਕਲੱਬ ਦੂਜੇ ਸਥਾਨ ‘ਤੇ ਰਹੇ, ਜਦਕਿ ਲੜਕੀਆਂ ਦੇ ਵਾਲੀਬਾਲ ਵਿੱਚ ਗੁਰਦਾਸਪੁਰ ਦੀ ਸੀਨੀਅਰ ਟੀਮ ਪਹਿਲੀ ਅਤੇ ਜੂਨੀਅਰ ਟੀਮ ਦੂਜੀ ਰਹੀ।
ਜੇਤੂ ਖਿਡਾਰੀਆਂ ਨੂੰ ਟਰਾਫੀਆਂ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮਹਿਮਾਨਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਜ਼ਿਲ੍ਹਾ ਯੂਥ ਅਫਸਰ ਸੰਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ।
