| ਕਾਦੀਆਂ ਚ ਗੁਡ ਫਰਾਈਡੇਅ ਮੌਕੇ ਸੈਂਟ ਜੋਸਫ ਕਾਨਵੈਂਟ ਚਰਚ ਡੱਲਾ ਮੋੜ ਤੋਂ ਕੱਢੀ ਗਈ ਸ਼ੋਭਾ ਯਾਤਰਾ ਦਾ ਦ੍ਰਿਸ਼, ਜਾਣਕਾਰੀ ਸਾਂਝੀ ਕਰਦੇ ਫਾਦਰ ਐਲਬਿਨ ਐਥਨੀ ਅਤੇ ਹੋਰ। (ਜ਼ੀਸ਼ਾਨ) |
ਕਾਦੀਆਂ, 3 ਅਪ੍ਰੈਲ (ਜ਼ੀਸ਼ਾਨ) – ਸੈਂਟ ਜੋਸਫ ਕਾਨਵੈਂਟ ਚਰਚ ਡੱਲਾ ਮੋੜ ਕਾਦੀਆਂ ਤੋਂ ਗੁਡ ਫਰਾਈਡੇਅ ਨੂੰ ਸਮਰਪਿਤ ਫਾਦਰ ਐਲਬਿਨ ਐਥਨੀ ਦੀ ਅਗਵਾਈ ਵਿੱਚ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮਸੀਹੀ ਸੰਗਤ ਨੇ ਭਾਗ ਲਿਆ। ਯਾਤਰਾ ਦੌਰਾਨ ਸੰਗਤ ਨੇ ਹੱਥਾਂ ਵਿੱਚ ਸਲੀਬਾਂ ਫੜ ਕੇ ਸ਼ਹਿਰ ਦੀ ਪਰਿਕ੍ਰਮਾ ਕੀਤੀ ਅਤੇ ਪ੍ਰਭੂ ਯਿਸੂ ਮਸੀਹ ਦੀ ਅਰਾਧਨਾ ਰਾਹੀਂ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ।
ਫਾਦਰ ਐਲਬਿਨ ਐਥਨੀ ਨੇ ਦੱਸਿਆ ਕਿ ਹਰ ਸਾਲ ਇਹ ਸ਼ੋਭਾ ਯਾਤਰਾ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਕੁਰਬਾਨੀ ਨੂੰ ਯਾਦ ਕਰਦਿਆਂ ਕੱਢੀ ਜਾਂਦੀ ਹੈ ਅਤੇ ਲੋਕਾਂ ਨੂੰ ਮਾਨਵਤਾ ਦੀ ਸੇਵਾ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਯਾਤਰਾ ਡੱਲਾ ਮੋੜ ਚਰਚ ਤੋਂ ਸ਼ੁਰੂ ਹੋ ਕੇ ਲੀਲ ਕਲਾਂ ਰੋੜ੍ਹ, ਕਾਦੀਆਂ ਚਰਚ, ਵੱਖ-ਵੱਖ ਬਜ਼ਾਰਾਂ ਅਤੇ ਥਾਵਾਂ ਤੋਂ ਹੁੰਦੀ ਹੋਈ ਕ੍ਰਿਸਚਨ ਕਲੋਨੀ ਕਾਹਲਵਾਂ ਤੱਕ ਪਹੁੰਚੀ, ਜਿੱਥੇ ਸਾਬਕਾ ਸਰਪੰਚ ਸੁਲੱਖਣ ਮਸੀਹ ਅਤੇ ਕ੍ਰਿਸਚਨ ਭਾਈਚਾਰੇ ਵੱਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਜੋਸ਼ੀਆ, ਸਿਸਟਰ ਲਿਟੀ, ਸਿਸਟਰ ਜੋਤੀ, ਸਿਸਟਰ ਸਨੂਪਾ, ਸਾਬਕਾ ਸਰਪੰਚ ਸੁਲੱਖਣ ਮਸੀਹ, ਪ੍ਰਧਾਨ ਸੋਨੂ, ਵਾਈਸ ਪ੍ਰਧਾਨ ਅਮਾਨਤ ਮਸੀਹ, ਬਲਦੇਵ ਮਸੀਹ, ਦਲਬੀਰ ਮਸੀਹ, ਦੇਸਾ ਮਸੀਹ, ਕਾਲਾ ਮਸੀਹ, ਬੋਬੀ ਮਸੀਹ, ਜਾਰਜ ਮਸੀਹ, ਰੋਬਟ ਰਾਣਾ, ਯੂਥ ਮੈਂਬਰ ਇਮੂਵਲ ਮਸੀਹ, ਰੋਹਿਤ ਮਸੀਹ, ਸਾਹਿਲ ਅਤੇ ਅੰਕੁਜ਼ ਸਮੇਤ ਮਸੀਹੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ।