ਕਾਦੀਆਂ ਚ ਮਹਾ ਕਾਲੀ ਮੰਦਿਰ ਵਿਖੇ ਮਨਾਈ ਗਈ ਸ਼੍ਰੀ ਹਨੂਮਾਨ ਜੈਅੰਤੀ

ਕਾਦੀਆਂ ਚ ਮਹਾ ਕਾਲੀ ਮੰਦਿਰ ਵਿਖੇ ਸ਼੍ਰੀ ਹਨੂਮਾਨ ਜੈਅੰਤੀ ਮੌਕੇ ਆਰਤੀ ਕਰਦੇ ਹੋਏ ਪ੍ਰਬੰਧਕ ਅਤੇ ਸੰਗਤ। (ਜ਼ੀਸ਼ਾਨ)

ਕਾਦੀਆਂ, 3 ਅਪ੍ਰੈਲ (ਜ਼ੀਸ਼ਾਨ) – ਧਰਮਸ਼ਾਲਾ ਸ਼੍ਰੀ ਕਾਲੀ ਦੁਆਰਾ ਵੈਲਫੇਅਰ ਸੁਸਾਇਟੀ ਮੇਨ ਬਜ਼ਾਰ ਕਾਦੀਆਂ ਵੱਲੋਂ ਪ੍ਰਧਾਨ ਪਵਨ ਕੁਮਾਰ ਭਾਟੀਆ ਦੀ ਅਗਵਾਈ ਵਿੱਚ ਮਹਾ ਕਾਲੀ ਮੰਦਿਰ ਵਿਖੇ ਸ਼੍ਰੀ ਹਨੂਮਾਨ ਜੈਅੰਤੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਮਾਤਾ ਰਾਣੀ ਦੀਆਂ ਭੇਂਟਾਂ ਅਤੇ ਸ਼੍ਰੀ ਹਨੂਮਾਨ ਜੀ ਦੇ ਭਜਨਾਂ ਦਾ ਗੁਣਗਾਨ ਭਗਤ ਲਲਿਤ (ਬਿੱਟਾ ਭਨੋਟ), ਭਗਤ ਮੋਤੀ ਲਾਲ, ਸੂਰਜ, ਗੌਰਵ ਭਨੋਟ, ਅਸ਼ੋਕ ਅਤੇ ਮੋਤੀ ਲਾਲ ਟੇਲਰ ਸਮੇਤ ਹੋਰ ਧਾਰਮਿਕ ਗਾਇਕਾਂ ਵੱਲੋਂ ਕੀਤਾ ਗਿਆ।
ਸ਼ਰਧਾਲੂਆਂ ਨੇ ਭਗਵਾਨ ਸ਼੍ਰੀ ਹਨੂਮਾਨ ਜੀ ਦੇ ਚਰਨਾਂ ਵਿੱਚ ਨਮਨ ਕਰਦੇ ਹੋਏ ਸੁੱਖ-ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
ਪ੍ਰਧਾਨ ਪਵਨ ਕੁਮਾਰ ਭਾਟੀਆ ਨੇ ਕਿਹਾ ਕਿ ਹਨੂਮਾਨ ਜੀ ਭਗਤੀ, ਸ਼ਕਤੀ ਅਤੇ ਨਿਮਰਤਾ ਦੇ ਪ੍ਰਤੀਕ ਹਨ ਅਤੇ ਉਨ੍ਹਾਂ ਦਾ ਜੀਵਨ ਸਾਨੂੰ ਸੇਵਾ ਭਾਵਨਾ ਨਾਲ ਜੀਵਨ ਬਿਤਾਉਣ ਦੀ ਪ੍ਰੇਰਣਾ ਦਿੰਦਾ ਹੈ। ਆਰਤੀ ਉਪਰੰਤ ਸੰਗਤ ਵਿੱਚ ਪ੍ਰਸ਼ਾਦ ਵੀ ਵਰਤਾਇਆ ਗਿਆ।
ਇਸ ਮੌਕੇ ਸੁਰਿੰਦਰ ਭਾਟੀਆ, ਚੇਅਰਮੈਨ ਰਜਿੰਦਰ ਭਾਟੀਆ, ਡਾ. ਤਿਲਕ ਰਾਜ ਘੁੰਮਣ, ਅਮਿਤ ਭਾਟੀਆ, ਅਸ਼ੋਕ ਨਈਅਰ, ਬੱਬਲ ਮਹਾਜਨ, ਵੀਰੂ ਸੇਠ, ਡਿਪਲ ਵਰਮਾ, ਪੂਰਣ ਚੰਦ ਪੂਰੀ, ਸਵਰਨ ਸਿੰਘ, ਅਨਿਲ ਗੁਪਤਾ, ਰੱਜਤ ਮਹਾਜਨ, ਰਜੀਵ ਭਾਟੀਆ, ਗਗਨ ਜੋਜਰਾ, ਦੀਪਕ ਸ਼ਰਮਾ, ਮੰਗਾ ਭਾਟੀਆ, ਮੱਖਣ ਮਹਾਜਨ, ਅਨੀਸ਼ ਬਲੱਗਣ, ਰਾਹੁਲ ਜੋਜਰਾ, ਰਾਹੁਲ ਮਹਿਰਾ, ਸ਼ੂਬਮ ਮਹਾਜਨ, ਰੋਹਿਤ ਗੁਪਤਾ, ਰੋਹਿਤ ਭਨੋਟ, ਹਨੀ ਭਨੋਟ, ਸੋਨੂ, ਦਮਨਪ੍ਰੀਤ ਸਿੰਘ ਭਾਟੀਆ, ਅਵਤਾਰ ਸਿੰਘ ਭਾਟੀਆ, ਅਰਸ਼ ਭਾਟੀਆ, ਰਾਜ ਕੁਮਾਰ ਰਾਜੂ ਢੋਲਕੀ ਮਾਸਟਰ, ਹੀਰਾ ਲਾਲ ਅਤੇ ਕੁਲਦੀਪ ਰਾਜ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

Post a Comment

© Qadian Times. All rights reserved. Distributed by ASThemesWorld