ਡੱਲਾ ਮੋੜ ਕਾਦੀਆਂ ਵਿਖੇ ਰੇਤੇ ਨਾਲ ਭਰਿਆ ਟਿੱਪਰ ਸੇਮ ਨਾਲੇ ’ਚ ਪਲਟਿਆ, ਕਾਰਵਾਈ ਦੀ ਮੰਗ

Uploaded Image
ਸੇਮ ਨਾਲੇ ਵਿੱਚ ਪਲਟਿਆ ਰੇਤੇ ਨਾਲ ਭਰਿਆ ਟਿੱਪਰ ਅਤੇ ਜਾਣਕਾਰੀ ਦਿੰਦੇ ਨਿਹੰਗ ਜਥੇਦਾਰ। (ਜ਼ੀਸ਼ਾਨ)

ਕਾਦੀਆਂ, 26 ਅਪ੍ਰੈਲ (ਜ਼ੀਸ਼ਾਨ) – ਅੱਜ ਡੱਲਾ ਮੋੜ ਕਾਦੀਆਂ ਨੇੜੇ ਇੱਕ ਰੇਤੇ ਨਾਲ ਭਰਿਆ ਟਿੱਪਰ ਸੇਮ ਨਾਲੇ ਵਿੱਚ ਪਲਟ ਗਿਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਵ ਹੋ ਗਿਆ ਪਰ ਟਿੱਪਰ ਨੂੰ ਭਾਰੀ ਨੁਕਸਾਨ ਪਹੁੰਚਿਆ।
ਜਾਣਕਾਰੀ ਅਨੁਸਾਰ ਟਿੱਪਰ ਹਰਚੋਵਾਲ ਵੱਲ ਜਾ ਰਿਹਾ ਸੀ ਅਤੇ ਪੁੱਲ ਦੇ ਚੱਲ ਰਹੇ ਕੰਮ ਦੌਰਾਨ ਨਾਲੇ ਉੱਪਰੋਂ ਲੰਘਦੇ ਸਮੇਂ ਅਚਾਨਕ ਕਾਬੂ ਤੋਂ ਬਾਹਰ ਹੋ ਕੇ ਨਾਲੇ ਵਿੱਚ ਡਿੱਗ ਗਿਆ, ਹਾਲਾਂਕਿ ਡਰਾਈਵਰ ਵਾਲ-ਵਾਲ ਬਚ ਗਿਆ।
ਇਸ ਸਬੰਧੀ ਨਿਹੰਗ ਜਥੇਬੰਦੀ ਦੇ ਆਗੂਆਂ ਬਾਬਾ ਬਲਦੇਵ ਸਿੰਘ ਮੁਸਤਫਾਪੁਰ, ਜਥੇਦਾਰ ਰਜਵੰਤ ਸਿੰਘ ਆਦਿ ਨੇ ਦੱਸਿਆ ਕਿ ਹਾਦਸਾ ਠੇਕੇਦਾਰ ਅਤੇ ਵਿਭਾਗੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਉਨ੍ਹਾਂ ਕਾਦੀਆਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਵੀ ਸੰਬੰਧਿਤ ਠੇਕੇਦਾਰ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Post a Comment

© Qadian Times. All rights reserved. Distributed by ASThemesWorld