ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਦੀਆਂ 6 ਮੋਟਰਾਂ ਚੋਰੀ, ਕਾਰਵਾਈ ਦੀ ਕੀਤੀ ਮੰਗ

Uploaded Image
ਜਾਣਕਾਰੀ ਦਿੰਦੇ ਲੋਕ ਇਨਸਾਫ ਮੋਰਚਾ ਦੇ ਸਰਕਲ ਪ੍ਰਧਾਨ ਬਘੇਲ ਸਿੰਘ ਅਤੇ ਨਾਲ ਕਿਸਾਨ। (ਜ਼ੀਸ਼ਾਨ)

ਕਾਦੀਆਂ, 8 ਅਪ੍ਰੈਲ (ਜ਼ੀਸ਼ਾਨ) – ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਚੋਰਾਂ ਵੱਲੋਂ ਕਿਸਾਨਾਂ ਦੀਆਂ 6 ਮੋਟਰਾਂ ਚੋਰੀ ਕਰਨ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਇਨਸਾਫ ਮੋਰਚਾ ਦੇ ਸਰਕਲ ਪ੍ਰਧਾਨ ਬਘੇਲ ਸਿੰਘ ਨੇ ਦੱਸਿਆ ਕਿ ਮਹਿੰਦਰ ਪਾਲ ਸਿੰਘ (ਪਿੰਡ ਪਸਵਾਲ) ਦੀਆਂ ਦੋ ਮੋਟਰਾਂ, ਜਗਤਾਰ ਸਿੰਘ (ਪਿੰਡ ਬੁੱਢਾ ਬਾਲਾ) ਦੀ ਇੱਕ, ਬਲਵੀਰ ਸਿੰਘ (ਪਸਵਾਲ) ਦੀ ਇੱਕ, ਪੰਕਜ ਕੁਮਾਰ (ਪਿੰਡ ਬਰਕਤਾਂ) ਦੀ ਇੱਕ ਅਤੇ ਕੈਪਟਨ ਕੂਕਾ (ਪਿੰਡ ਬਰਕਤਾਂ) ਦੀ ਇੱਕ ਮੋਟਰ ਚੋਰੀ ਹੋ ਗਈ।
ਉਨ੍ਹਾਂ ਕਿਹਾ ਕਿ ਲਗਾਤਾਰ ਚੋਰੀਆਂ ਕਾਰਨ ਕਿਸਾਨ ਆਪਣੀਆਂ ਮੋਟਰਾਂ ਦੀ ਖੁਦ ਰਖਵਾਲੀ ਕਰਨ ਲਈ ਮਜਬੂਰ ਹਨ ਅਤੇ ਇਲਾਕੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਥਾਣੇ ਨੂੰ ਲਿਖਤੀ ਸ਼ਿਕਾਇਤ ਦੇ ਕੇ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਬਘੇਲ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰੀ ਹੋਈਆਂ ਮੋਟਰਾਂ ਬਰਾਮਦ ਕਰਕੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ, ਨਹੀਂ ਤਾਂ ਕਿਸਾਨਾਂ ਅਤੇ ਲੋਕ ਇਨਸਾਫ ਮੋਰਚਾ ਵੱਲੋਂ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।

Post a Comment

© Qadian Times. All rights reserved. Distributed by ASThemesWorld