![]() |
| ਕਾਦੀਆਂ ਚ ਭਾਜਪਾ ਮੰਡਲ ਵੱਲੋਂ ਭਾਜਪਾ ਦਾ ਸਥਾਪਨਾ ਦਿਵਸ ਮਨਾਉਂਦਿਆਂ ਮੰਡਲ ਪ੍ਰਧਾਨ ਅਤੇ ਆਗੂ। (ਜ਼ੀਸ਼ਾਨ) |
ਕਾਦੀਆਂ, 7 ਅਪ੍ਰੈਲ (ਜ਼ੀਸ਼ਾਨ) – ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਭਾਜਪਾ ਮੰਡਲ ਕਾਦੀਆਂ ਵੱਲੋਂ ਮੰਡਲ ਪ੍ਰਧਾਨ ਗੁਲਸ਼ਨ ਵਰਮਾ ਦੀ ਅਗਵਾਈ ਵਿੱਚ ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਚੌਂਕ ਵਿਖੇ ਮਨਾਇਆ ਗਿਆ। ਇਸ ਮੌਕੇ ਪਾਰਟੀ ਵਰਕਰਾਂ ਵੱਲੋਂ ਮਿਠਾਈਆਂ ਵੰਡ ਕੇ ਅਤੇ ਆਤਿਸ਼ਬਾਜ਼ੀ ਕਰਕੇ ਖੁਸ਼ੀ ਮਨਾਈ ਗਈ।
ਮੰਡਲ ਪ੍ਰਧਾਨ ਗੁਲਸ਼ਨ ਵਰਮਾ ਨੇ ਕਿਹਾ ਕਿ ਭਾਜਪਾ ਦੇ ਸਥਾਪਨਾ ਦਿਵਸ ਮੌਕੇ ਦੇਸ਼ ਭਰ ਵਿੱਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਕਾਦੀਆਂ ਵਿੱਚ ਵੀ ਇਹ ਦਿਨ ਉਤਸ਼ਾਹ ਨਾਲ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਸਿਧਾਂਤਾਂ ‘ਤੇ ਚੱਲ ਕੇ ਦੇਸ਼ ਨੂੰ ਵਿਕਾਸ ਦੇ ਰਾਹ ‘ਤੇ ਲਿਆਂਦਾ ਹੈ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ, ਉਦਯੋਗਿਕ ਵਿਕਾਸ ਅਤੇ ਡਿਜ਼ੀਟਲ ਇੰਡੀਆ ਵਰਗੀਆਂ ਯੋਜਨਾਵਾਂ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨਾਲ ਜੁੜ ਕੇ ਦੇਸ਼ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਰਸਾਏ ਰਸਤੇ ‘ਤੇ ਚੱਲਣ।
ਇਸ ਮੌਕੇ ਕੁਲਵਿੰਦਰ ਕੌਰ ਗੁਰਾਇਆ (ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ), ਸਾਬਕਾ ਮੰਡਲ ਪ੍ਰਧਾਨ ਜੋਗਿੰਦਰਪਾਲ ਭੂਟੋ, ਵਰਿੰਦਰ ਖੋਸਲਾ (ਸਾਬਕਾ ਮੰਡਲ ਪ੍ਰਧਾਨ), ਪੰਡਤ ਅਸ਼ੋਕ ਸ਼ਰਮਾ, ਜਨਰਲ ਸਕੱਤਰ ਅਸ਼ਵਨੀ ਵਰਮਾ, ਗੋਰੀ ਖੋਸਲਾ, ਸਤੀਸ਼ ਸੂਰੀ, ਸੰਦੀਪ ਭਗਤ, ਆਚਲ ਮਹਾਜਨ, ਪੰਡਿਤ ਉੰਕਾਰ ਸ਼ਾਸਤਰੀ, ਰਾਜ ਕੁਮਾਰ ਸ਼ਰਮਾ, ਕਾਰਤਿਕ ਸ਼ਰਮਾ, ਰਜਨੀਸ਼ ਮਹਾਜਨ, ਸੋਨੂ ਸਹਿਗਲ, ਰਾਜ ਕੁਮਾਰ, ਡਿਪਲ ਭਨੋਟ, ਸੰਜੀਵ ਨੈਨਣ, ਅਨੀਸ਼ ਬਲੱਗਣ, ਦੀਪਕ ਚੋਹਾਨ, ਨਰੇਸ਼ ਅਰੋੜਾ ਅਤੇ ਰਾਜ ਕੁਮਾਰ ਜੀਟਰ ਸਮੇਤ ਹੋਰ ਵਰਕਰ ਮੌਜੂਦ ਸਨ।
