| ਕਾਦੀਆਂ ਪੁਹੰਚੇ ਸੰਗ, ਜਥੇਦਾਰ ਬਾਬਾ ਰਣਧੀਰ ਸਿੰਘ ਦਾ ਸਵਾਗਤ ਕਰਦੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਆਦਿ, ਸੰਗਤ। (ਜ਼ੀਸ਼ਾਨ) |
ਕਾਦੀਆਂ, 3 ਮਾਰਚ (ਜ਼ੀਸ਼ਾਨ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤ੍ਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀਆਂ ਤੋਂ ਜਥੇਦਾਰ ਬਾਬਾ ਰਣਧੀਰ ਸਿੰਘ ਦੀ ਅਗਵਾਈ ਹੇਠ ਆਈ ਇਤਿਹਾਸਕ ਪੈਦਲ ਸੰਗ ਯਾਤਰਾ ਦਾ ਕਾਦੀਆਂ ਪਹੁੰਚਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਵੱਲੋਂ ਸੰਗਤਾਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਅਕਾਸ਼ ਗੁੰਜਾਊ ਜੈਕਾਰਿਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਜਥੇਦਾਰ ਬਾਬਾ ਰਣਧੀਰ ਸਿੰਘ ਖੰਡਿਆਲਾ ਸੈਣੀਆਂ ਨੂੰ ਸਿਰੋਪਾਓ, ਦੋਸ਼ਾਲਾ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ। ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਸੰਗਤਾਂ ਵੱਲੋਂ ਚਾਹ, ਪਕੌੜੇ, ਫਲ-ਫਰੂਟ, ਮਿਠਾਈਆਂ ਅਤੇ ਗੁਰੂ ਜੀ ਦੇ ਨਾਮ ਦੇ ਅਤੁੱਟ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ।
ਸਵਾਗਤ ਕਰਨ ਵਾਲਿਆਂ ਵਿੱਚ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਦੇ ਨਾਲ ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ (ਐਡੀਸ਼ਨਲ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ), ਮਨਜੀਤ ਸਿੰਘ ਸਰਪੰਚ ਬਸਰਾਵਾਂ, ਮਲਕੀਅਤ ਸਿੰਘ ਹੈਪੀ, ਅਮਰੀਕ ਸਿੰਘ ਸਲਾਹਪੁਰ, ਮਾਸਟਰ ਪਰਮਜੀਤ ਸਿੰਘ, ਡਾ. ਹਰਬੰਸ ਸਿੰਘ ਬਸਰਾਵਾਂ, ਬੀਬੀ ਹਰਪਾਲ ਕੌਰ ਭਾਟੀਆ (ਐਮ.ਸੀ.), ਸੁਖਪ੍ਰੀਤ ਸਿੰਘ ਸੈਂਬੀ ਭਾਟੀਆ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਵਿਜੇ ਕੁਮਾਰ ਸਾਬਕਾ ਐਮ.ਸੀ., ਗਗਨਦੀਪ ਸਿੰਘ ਗਿੰਨੀ ਸਾਬਕਾ ਐਮ.ਸੀ., ਗੁਰਜੀਤ ਸਿੰਘ ਡਿੰਪਲ, ਦਵਿੰਦਰ ਪਾਲ ਸਿੰਘ ਭਾਟੀਆ ਰਿਟਾਇਰ ਐਕਸੀਅਨ ਮੰਡੀ ਬੋਰਡ, ਅਵਤਾਰ ਸਿੰਘ ਨਿਰਮਾਣ, ਲਵਜੀਤ ਸਿੰਘ ਬਸਰਾਵਾਂ, ਹਰਭਜਨ ਸਿੰਘ ਭਾਟੀਆ, ਅਜੀਤ ਪਾਲ ਸਿੰਘ ਮੋਨੂੰ, ਸ਼ਿੰਗਾਰਾ ਸਿੰਘ ਸੰਧੂ, ਸੁਰਜੀਤ ਸਿੰਘ ਆਰੇ ਵਾਲੇ, ਜਸਪਾਲ ਸਿੰਘ ਨੰਨਾ, ਅਰਸ਼ਪ੍ਰੀਤ ਸਿੰਘ ਸਾਹਿਬ ਭਾਟੀਆ, ਅਵਤਾਰ ਸਿੰਘ ਬਸਰਾਵਾਂ, ਗੁਰਮੁੱਖ ਸਿੰਘ ਬਸਰਾਵਾਂ, ਨਵਪ੍ਰੀਤ ਸਿੰਘ ਪ੍ਰਿੰਸ, ਜਸਵੰਤ ਸਿੰਘ ਭਾਟੀਆ, ਸਿਮਰਤਪਾਲ ਸਿੰਘ ਭਾਟੀਆ, ਰਾਜ ਕੁਮਾਰ ਜੀਟਰ, ਸੱਚਪ੍ਰੀਤ ਸਿੰਘ ਸੰਨੀ, ਰਾਜਪਾਲ ਸਿੰਘ ਟੀਨੂੰ, ਮਨਿੰਦਰ ਸਿੰਘ ਰਾਜੂ, ਦਲਜੀਤ ਸਿੰਘ ਲਾਡੀ, ਲਖਵਿੰਦਰ ਸਿੰਘ ਲੱਕੀ, ਕੁਲਦੀਪ ਸਿੰਘ ਦੀਪਾ, ਵਿਸ਼ਾਲ ਦੀਪ ਸਿੰਘ ਭਾਟੀਆ, ਰਘਬੀਰ ਸਿੰਘ ਭਾਟੀਆ, ਦਿਲਪ੍ਰੀਤ ਸਿੰਘ ਆਸ਼ੂ, ਸਤਿੰਦਰ ਪਾਲ ਸਿੰਘ ਭਾਟੀਆ, ਗੁਰਮੁੱਖ ਸਿੰਘ ਕਾਦੀਆਂ, ਸਿਮਰਨਜੀਤ ਸਿੰਘ ਕੋਟ ਟੋਡਰ ਮੱਲ (ਪ੍ਰਚਾਰਕ ਧਰਮ ਪ੍ਰਚਾਰ ਕਮੇਟੀ), ਗੁਰਮੁੱਖ ਸਿੰਘ ਖਾਲਸਾ (ਪ੍ਰਚਾਰਕ ਧਰਮ ਪ੍ਰਚਾਰ ਕਮੇਟੀ), ਕੰਵਲਜੀਤ ਸਿੰਘ ਬਾਜਵਾ, ਵਰਿੰਦਰ ਸਿੰਘ ਭਾਟੀਆ, ਜਗਪਾਲ ਰੌਣਕ, ਸੁਰਿੰਦਰ ਕੁਮਾਰ ਇੰਟੂ ਸ਼ਾਹ, ਸਤਪਾਲ, ਵਿਨੋਦ ਕੁਮਾਰ ਟੋਨੀ, ਸੰਜੀਵ ਭਾਟੀਆ, ਪੁਨੀਤ ਭੱਲਾ, ਅੰਮ੍ਰਿਤ ਪਾਲ ਸਿੰਘ ਸੌਨੂੰ ਭਾਟੀਆ, ਪ੍ਰਿਤਪਾਲ ਸਿੰਘ ਬੋਬੀ, ਬਲਜੀਤ ਸਿੰਘ ਬੱਲੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਸੰਗ ਦਾ ਕਾਦੀਆਂ ਦੇ ਸਮੂਹ ਗੁਰਦਵਾਰਿਆਂ, ਧਾਰਮਿਕ ਸਥਲਾਂ, ਧਾਰਮਕ ਅਤੇ ਰਾਜਨਿਤਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਸਵਾਗਤ ਕੀਤਾ ਗਿਆ।