![]() |
| ਯੂਟਿਊਬਰ ਪਾਹੁਲਪ੍ਰੀਤ ਸਿੰਘ ਨੂੰ ਸਨਮਾਨਿਤ ਕਰਦੇ ਜਥੇਦਾਰ ਬਾਬਾ ਰਣਧੀਰ ਸਿੰਘ। (ਜ਼ੀਸ਼ਾਨ) |
ਕਾਦੀਆਂ, 3 ਮਾਰਚ (ਜ਼ੀਸ਼ਾਨ) – ਪਿੰਡ ਖਡਿਆਲਾ ਸੈਣੀਆਂ ਤੋਂ ਸਲਾਨਾ ਜੋੜ ਮੇਲਾ ਚੋਹਲਾ ਸਾਹਿਬ, ਡੇਰਾ ਬਾਬਾ ਨਾਨਕ ਲਈ ਜਾ ਰਹੇ ਸੰਗ ਦਾ ਕਾਦੀਆਂ ਪਹੁੰਚਣ ‘ਤੇ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗ ਦੀ ਅਗਵਾਈ ਕਰ ਰਹੇ ਜਥੇਦਾਰ ਬਾਬਾ ਰਣਧੀਰ ਸਿੰਘ ਦੀ ਹਾਜ਼ਰੀ ਵਿੱਚ ਯੂਟਿਊਬਰ ਪਾਹੁਲਪ੍ਰੀਤ ਸਿੰਘ ਕਾਦੀਆਂ (ਆਸਟ੍ਰੇਲੀਆ) ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਸੰਗਤਾਂ ਵੱਲੋਂ ਧਾਰਮਿਕ ਨਾਅਰੇ ਲਗਾਏ ਗਏ ਅਤੇ ਸੰਗ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਵਕਤਾਵਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਜੋੜ ਮੇਲੇ ਸੰਗਤਾਂ ਵਿੱਚ ਆਪਸੀ ਪਿਆਰ, ਭਾਈਚਾਰੇ ਅਤੇ ਗੁਰੂ ਘਰ ਨਾਲ ਜੋੜ ਨੂੰ ਮਜ਼ਬੂਤ ਕਰਦੇ ਹਨ।
ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅਤੇ ਸੰਗਤਾਂ ਨੇ ਚੋਹਲਾ ਸਾਹਿਬ ਜੋੜ ਮੇਲੇ ਲਈ ਜਾ ਰਹੇ ਸੰਗ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।
