| ਕਬੱਡੀ ਅਤੇ ਕੁਸ਼ਤੀ ਖੇਡਦੇ ਖਿਡਾਰੀ, ਖੇਡ ਦਾ ਆਨੰਦ ਲੈਂਦਿਆਂ ਸਮੂਹ ਨਗਰ ਨਿਵਾਸੀ ਅਤੇ ਮੇਲਾ ਕਮੇਟੀ ਦੇ ਮੈਂਬਰ। (ਜ਼ੀਸ਼ਾਨ) |
ਕਾਦੀਆਂ, 5 ਮਾਰਚ (ਜ਼ੀਸ਼ਾਨ) – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੋਲਾ ਸਾਹਿਬ ਦੇ ਮੇਲੇ ਨੂੰ ਸਮਰਪਿਤ ਪਿੰਡ ਰਜਾਦਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਕੱਪ ਕਰਵਾਇਆ ਗਿਆ। ਇਸ ਦੌਰਾਨ ਪੇਂਡੂ ਰਵਾਇਤੀ ਖੇਡ ਕਬੱਡੀ ਦਾ ਸ਼ੋ ਮੈਚ ਅੰਤਰਰਾਸ਼ਟਰੀ ਪੱਧਰ ਦੇ ਕਲੱਬਾਂ ਵਿਚਕਾਰ ਖੇਡਿਆ ਗਿਆ, ਜਿਸਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ।
ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਜੇਤੂ ਟੀਮ ਨੂੰ ਮੇਲਾ ਕਮੇਟੀ ਵੱਲੋਂ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬਲਾਕ ਪ੍ਰਧਾਨ ਡਾ. ਜਗਦੀਸ਼ ਸਿੰਘ ਰਜਾਦਾ, ਸਾਬਕਾ ਸਰਪੰਚ ਗੁਰਦੀਪ ਸਿੰਘ ਰਜਾਦਾ, ਪ੍ਰੋ. ਧਿਆਨ ਸਿੰਘ ਨਾਥਪੁਰ, ਮਾਸਟਰ ਸੁਰਿੰਦਰ ਸਿੰਘ ਕੁਹਾੜ, ਕਾਬਲ ਸਿੰਘ ਮੈਂਬਰ, ਸੁੱਚਾ ਸਿੰਘ ਬੰਬੇ ਵਾਲੇ, ਪ੍ਰੀਤਮ ਸਿੰਘ ਦੁਬਈ, ਮੈਂਬਰ ਗੁਰਦੇਵ ਸਿੰਘ, ਗੁਰਦਿਆਲ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਫਤਿਹ ਸਿੰਘ ਫੌਜੀ, ਡਾ. ਇੰਦਰਜੀਤ ਸਿੰਘ, ਪ੍ਰਗਟ ਸਿੰਘ, ਸਕੱਤਰ ਸਿੰਘ, ਤਰਸੇਮ ਸਿੰਘ, ਕੁਲਦੀਪ ਸਿੰਘ ਸੰਧੂ, ਬਲਦੇਵ ਸਿੰਘ ਮੈਂਬਰ ਪੰਚਾਇਤ, ਸਾਹਿਬ ਨੂਰ ਸਿੰਘ, ਬਿਕਰਮਜੀਤ ਸਿੰਘ ਕੁਵੈਤ, ਮਨਜੀਤ ਸਿੰਘ, ਜੇਪੀ ਯੂਐਸਏ, ਯਾਦਵਿੰਦਰ ਸਿੰਘ, ਰਣਧੀਰ ਸਿੰਘ ਔਲਖ, ਇੰਦਰਜੀਤ ਸਿੰਘ ਭਾਮੜੀ ਅਤੇ ਕਮੈਂਟਰ ਪ੍ਰਕਾਸ਼ ਸਿੰਘ ਠੱਕਰ ਸੰਧੂ ਸਮੇਤ ਕਈ ਹੋਰ ਪਿੰਡ ਵਾਸੀ ਹਾਜ਼ਰ ਸਨ।