![]() |
| ਲੰਗਰਾਂ ਦੀ ਸੇਵਾ ਕਰਦੇ ਹੋਏ ਗੁਰਦਿਲਬਾਗ ਸਿੰਘ ਨੀਟਾ ਮਾਹਲ ਅਤੇ ਹੋਰਸੇਵਾਦਾਰ ਨਾਲ |
ਕਾਦੀਆਂ, 2 ਮਾਰਚ (ਜ਼ੀਸ਼ਾਨ) -ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਜਾਣ ਵਾਲੀਆਂ ਸੰਗਤਾਂ ਦੇ ਲਈ ਮਾਹਲ ਇਲੈਕਟਰੋਨਿਕ ਇਲੈਕਟਰੀਕਲ ਦੇ ਵੱਲੋਂ ਸਮੂਹ ਸੰਗਤਾਂ ਅਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੰਗ ਸਿਵਲ ਲਾਈਨ ਚੌਂਕ ਕਾਦੀਆਂ ਦੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਗੁਰੂ ਜੀ ਦੇ ਨਾਮ ਦੇ ਅਤੂਟ ਲੰਗਰ ਲਗਾਏ ਗਏ।
ਜਿਸ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਇਸ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਇਸ ਉਪਰੰਤ ਸੰਗਤਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਗੁਰੂ ਜੀ ਦੇ ਨਾਮ ਦੇ ਅਤੁੱਟ ਲੰਗਰ ਵਰਤਾਏ ਗਏ।
ਜਾਣਕਾਰੀ ਦਿੰਦੇ ਹੋਏ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੰਘ ਦੇ ਸੇਵਾਦਾਰ ਗੁਰਦਿਲਬਾਗ ਸਿੰਘ ਨੀਟਾ ਮਾਹਲ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੇ ਇਤਿਹਾਸਿਕ ਸਲਾਨਾ ਪੈਦਲ ਸੰਗ ਯਾਤਰਾ ਜੋ ਜਿਲਾ ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਸੈਣੀਆਂ ਤੋਂ ਯਾਤਰਾ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਰਣਧੀਰ ਸਿੰਘ ਦੀ ਅਗਵਾਈ ਵਿੱਚ ਸੰਗਤਾਂ ਇੱਕ ਮਾਰਚ ਨੂੰ ਚੱਲਦੀਆਂ ਹਨ ਅਤੇ ਦੋ ਮਾਰਚ ਨੂੰ ਹਰਚੋਵਾਲ ਠਹਿਰਦੀਆਂ ਹਨ ਅਤੇ ਤਿੰਨ ਮਾਰਚ ਨੂੰ ਕਾਦੀਆਂ ਪਹੁੰਚ ਕੇ ਇਸ ਉਪਰੰਤ ਚਾਰ ਮਾਰਚ ਨੂੰ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਪਹੁੰਚਦੀਆਂ ਹਨ ਅਤੇ ਉਹਨਾਂ ਸੰਗਤਾਂ ਦੇ ਲਈ ਹਰ ਸਾਲ ਹੀ ਉਹਨਾਂ ਦੇ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਗੁਰੂ ਜੀ ਦੇ ਨਾਮ ਦੇ ਅਤੁੱਟ ਲੰਗਰ ਲਗਾਏ ਜਾਂਦੇ ਹਨ। ਉਹਨਾਂ ਨੇ ਸਮੂਹ ਸੰਗਤਾਂ ਨੂੰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਦੀਦਾਰੇ ਮੇਲੇ ਦੀਆਂ ਵਧਾਈਆਂ ਦਿੱਤੀਆਂ । ਉਹਨਾਂ ਨਾਲ ਹੀ ਕਿਹਾ ਕਿ ਇਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਅਤੇ ਖਾਸ ਕਰਕੇ ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਦੇ ਵੱਲੋਂ ਅਤੇ ਉਹਨਾਂ ਦੇ ਨੌਜਵਾਨਾਂ ਦੇ ਵੱਲੋਂ ਵੀ ਇਸ ਲੰਗਰਾਂ ਦੇ ਵਿੱਚ ਸੇਵਾ ਕੀਤੀ ਜਾਂਦੀ ਹੈ ਅਤੇ ਪੂਰਨ ਤੌਰ ਤੇ ਉਹਨਾਂ ਦੇ ਵੱਲੋਂ ਸਹਯੋਗ ਕੀਤਾ ਜਾਂਦਾ ਹੈ।
ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਮਾਹਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ , ਗੁਰਦਿਲਬਾਗ ਸਿੰਘ ਨੀਟਾ ਮਾਹਲ , ਮਨਜੀਤ ਸਿੰਘ ਖਾਲਸਾ, ਗੁਰਭੇਜ ਸਿੰਘ ਰਿਆੜ, ਸਰਬਜੀਤ ਸਿੰਘ ਭੱਤੂ ਮਾਹਲ ਚੇਅਰਮੈਨ, ਕੌਂਸਲਰ ਸ਼੍ਰੀਮਤੀ ਸੁਖਰਾਜ ਕੌਰ ਮਾਹਲ, ਕੌਂਸਲਰ ਪਲਵਿੰਦਰ ਕੌਰ ਮਾਹਲ, ਕੌਂਸਲਰ ਸਰਬਜੀਤ ਕੌਰ ਮਾਹਲ, ਰੁਪਿੰਦਰ ਕੌਰ ਮਾਹਲ, ਰਣਜੀਤ ਕੌਰ ਮਾਹਲ, ਰਜੇਸ਼ ਭਲਵਾਨ ,ਸਿਮਰਨਜੀਤ ਸਿੰਘ ਸਿਮੀ ਬਾਜਵਾ, ਜਗਰੂਪ ਸਿੰਘ ਜੇਪੀ, ਡਾਕਟਰ ਸੋਨੂ, ਬਾਬਾ ਹੈਪੀ ਕਾਹਲਵਾਂ ,ਸੁਖਵਿੰਦਰ ਸਿੰਘ, ਸਾਗਰ ਮਾਹਲ, ਸੂਰਜ ਮਾਹਲ , ਹਰਬੀਰ ਸਿੰਘ, ਗੁਰਮਨ ਸਿੰਘ ,ਕਰਨ ਅਤੇਪੁਰ ,ਕਰਮਜੀਤ ਸਿੰਘ, ਤਾਰਿਕ ਬਾਜਵਾ, ਇਫਤਖਾਰ ਅਹਿਮਦ ,ਨਵਦੀਪ ਸਿੰਘ ,ਜੈਵਿਨ ਪ੍ਰਤਾਪ ਸਿੰਘ ਮਾਹਲ ,ਗੁਰਸ਼ਬਦ ਕੌਰ ਮਾਹਲ, ਅਮਿਤ, ਮੰਨੂ ਨੱਤ, ਸੌਰਵ ਬੱਬਲ, ਸੰਨੀ ਅਤੇ ਸਮੂਹ ਸੇਵਾਦਾਰ ਸੰਗਤਾਂ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
